FacebookTwitterg+Mail

ਟੀ. ਵੀ. ਸ਼ੋਅ 'ਮਹਾਕਾਲੀ' ਦੇ 2 ਕਲਾਕਾਰਾਂ ਦੀ ਸੜਕ ਹਾਦਸੇ 'ਚ ਮੌਤ

two artists of   mahakali   show death in road accidents
19 August, 2017 11:17:46 PM

ਮੁੰਬਈ— ਟੀ. ਵੀ. ਸ਼ੋਅ 'ਮਹਾਕਾਲੀ-ਅੰਤ ਹੀ ਆਰੰਭ ਹੈ' 'ਚ ਦੇਵਰਾਜ ਇੰਦਰ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਗਗਨ ਕਾਂਗ ਅਤੇ ਨੰਦੀ ਦੀ ਭੂਮਿਕਾ ਨਿਭਾਉਣ ਵਾਲੇ ਅਰਿਜੀਤ ਲਵਾਨੀਆ ਦੀ ਅੱਜ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਇਹ ਦੋਵੇਂ ਕਲਾਕਾਰ ਉਮਰਪਿੰਡ ਤੋਂ ਸ਼ੂਟਿੰਗ ਪੂਰੀ ਕਰਕੇ ਮੁੰਬਈ ਵਾਪਸ ਪਰਤ ਰਹੇ ਸਨ।
ਸੂਤਰਾਂ ਮੁਤਾਬਕ ਇਹ ਦੋਵੇਂ ਪਿਛਲੇ 2 ਦਿਨਾਂ ਤੋਂ ਲਗਾਤਾਰ ਸ਼ੂਟਿੰਗ ਕਰ ਰਹੇ ਸਨ ਅਤੇ ਸ਼ਨੀਵਾਰ ਦੀ ਸਵੇਰੇ ਹੀ ਤਿਆਰੀ ਕਰਕੇ ਵਾਪਸ ਆ ਰਹੇ ਸਨ। ਜਿਸ ਦੌਰਾਨ ਕਾਰ ਗਗਨ ਡਰਾਈਵ ਕਰ ਰਿਹਾ ਸੀ ਅਤੇ ਇਹ ਹਾਦਸਾ ਇਕ ਕੰਟੇਨਰ ਨਾਲ ਭਿੜਨ ਦੀ ਵਜ੍ਹਾਂ ਕਾਰਨ ਹੋਇਆ।


Tags: ਟੀ ਵੀ ਸ਼ੋਅ ਮਹਾਕਾਲੀ 2 ਕਲਾਕਾਰਾਂ ਮੌਤ Mahakali 2 artists death