FacebookTwitterg+Mail

'ਉੜਾਨ' ਦੇ ਸੂਰਜ ਬਣੇ ਪਿਤਾ, ਘਰ ਪਿਆਰੀ ਬੇਟੀ

udaan actor vijayendra kumeria aka suraj blessed with baby girl
24 October, 2016 09:16:22 AM
ਨਵੀਂ ਦਿੱਲੀ— ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਦੇ ਮਸ਼ਹੂਰ ਟੀ. ਵੀ. ਸੀਰੀਅਲ 'ਉੜਾਨ' 'ਚ 'ਸੂਰਜ' ਦਾ ਕਿਰਦਾਰ ਨਿਭਾਅ ਰਹੇ ਅਭਿਨੇਤਾ ਵਿਜੇਂਦਰ ਕੁਮੇਰੀਆ ਪਿਤਾ ਬਣ ਗਏ ਹਨ। ਇਸ ਅਭਿਨੇਤਾ ਦੇ ਘਰ ਬੀਤੇ ਸ਼ਨੀਵਾਰ ਨੂੰ ਬੇਬੀ ਗਰਲ ਪੈਦਾ ਹੋਈ ਹੈ। ਉਸ ਦੀ ਪਤਨੀ ਪ੍ਰੀਤੀ ਕੁਮੇਰੀਆ ਅਤੇ ਉਸ ਦੀ ਬੇਟੀ ਬਿਲਕੁਲ ਠੀਕ ਹੈ। ਵਿਜੇਂਦਰ ਜੀ. ਟੀ. ਵੀ. ਸੀਰੀਅਲ 'ਸ਼ਾਸਤਰੀ ਮਿਸਟਰ' 'ਚ ਰਜਨ ਦਾ ਕਿਰਦਾਰ ਨਿਭਾਉਣ ਦੀ ਵਜ੍ਹਾ ਨਾਲ ਲਾਇਮਲਾਈਟ 'ਚ ਆਏ ਸਨ। ਉਸ ਨੇ ਆਪਣੇ ਸ਼ਹਿਰੀ ਹਵਾਬਾਜ਼ੀ ਦੀ ਨੌਕਰੀ ਨੂੰ ਛੱਡ ਕੇ ਐਕਟਿੰਗ ਦੀ ਦੁਨੀਆ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।
ਜ਼ਿਕਰਯੋਗ ਹੈ ਕਿ ਵਿਜੇਂਦਰ ਪਹਿਲੇ ਵੀ ਕਹਿ ਚੁੱਕਿਆ ਹੈ ਕਿ, ''ਮੈਂ ਅੰਤਰ ਰਾਸ਼ਟਰੀ ਏਅਰਲਾਈਨਜ਼ 'ਚ ਕੈਬਿਨ ਅਮਲੇ ਦੇ ਤੌਰ 'ਤੇ ਕੰਮ ਕਰ ਚੁੱਕਾ ਹਾਂ ਪਰ ਮੇਰਾ ਝੁਕਾਅ ਐਕਟਿੰਗ ਦੇ ਕੈਰੀਅਰ ਵੱਲ ਜ਼ਿਆਦਾ ਸੀ। ਕੁਝ ਸਾਲਾਂ ਤੱਕ ਕੰਮ ਕਰਨ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਜ਼ਿਆਦਾ ਸਿਆਣਾ ਹੋ ਗਿਆ ਹਾਂ ਅਤੇ ਇਕ ਤਰ੍ਹਾਂ ਨਾਲ ਮੈਂ ਆਪਣੀ ਜ਼ਿੰਦਗੀ ਸੁਰੱਖਿਆਤ ਰੱਖ ਸਕਦਾ ਹਾਂ। ਬਾਅਦ 'ਚ ਮੈਂ ਐਕਟਿੰਗ ਦੀ ਦੁਨੀਆ ਵੱਲ ਆਪਣੇ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ।''

Tags: ਉੜਾਨਵਿਜੇਂਦਰ ਕੁਮੇਰੀਆਪਿਆਰੀ ਬੇਟੀ udaan Vijender kumeria loving daughter