FacebookTwitterg+Mail

ਸੈਨਾ ਦੇ ਕੋਲ ਆਤਮਸਮਾਨ ਹੈ, ਰਿਸ਼ਵਤ ਦੀ ਜ਼ਰੂਰਤ ਨਹੀਂ: ਊਧਵ

    1/2
25 October, 2016 11:19:53 AM
ਮੁੰਬਈ— ਸ਼ਿਵ ਸੈਨਾ ਦੇ ਪ੍ਰਮੁੱਖ ਊਧਵ ਠਾਕਰੇ ਨੇ ਐਤਵਾਰ ਨੂੰ ਕਿਹਾ ਹੈ ਕਿ ਭਾਰਤੀ ਆਰਮਡ ਫੋਰਸਿਜ਼ ਦੇ ਕੋਲ ਆਤਮਸਮਾਨ ਹੈ। ਉਨ੍ਹਾਂ ਨੂੰ ਰਿਸ਼ਵਤ ਅਤੇ ਧੰਨ-ਦੌਲਤ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੀ ਟਿੱਪਣੀ ਅਜਿਹੇ ਸਮੇਂ ਤੋਂ ਆਈ ਹੈ, ਜਦੋਂ Îਉਨ੍ਹਾਂ ਦੇ ਚਚੇਰੇ ਭਰਾ ਅਤੇ ਮਨਸੇ ਨੇਤਾ ਰਾਜ ਠਾਕਰੇ ਨੇ ਪਕਿਸਤਾਨੀ ਅਭਿਨੇਤਾਵਾਂ ਨਾਲ ਕੰਮ ਕਰਨ ਵਾਲੇ ਨਿਰਮਾਤਾਵਾਂ ਤੋਂ ਪੰਜ ਕਰੋਜ਼ ਰੁਪਏ ਸੈਨਾ ਨੂੰ ਦਾਨ ਕਰਨ ਲਈ ਕਿਹਾ ਹੈ।
ਊਧਵ ਨੇ ਆਰ. ਐੱਸ. ਐੱਸ. ਦਾ ਬਾਗੀ ਨੇਤਾ ਸੁਭਾਸ਼ ਵੇਲਿੰਗਕਰ ਨਾਲ ਮੁਲਾਕਾਤ ਤੋਂ ਵੱਖ ਪੁਤਰਕਾਰਾਂ ਨੂੰ ਕਿਹਾ, ''ਸਾਡੀ ਸੈਨਾ ਕੋਲ ਆਤਮਸਮਾਨ ਹੈ, ਉਨ੍ਹਾਂ ਨੂੰ ਰਿਸ਼ਵਤ ਅਤੇ ਧੰਨ-ਦੌਲਤ ਦੀ ਜ਼ਰੂਰਤ ਨਹੀਂ ਹੈ।'' ਸ਼ਿਵ ਸੈਨਾ, ਗੋਆ ਸੁਰਕਸ਼ਾ ਮੰਚ ਨਾਲ ਗਠਬੰਧਨ ਕਰਕੇ ਰਾਜ ਵਿਧਾਨ ਸਭਾ ਚੋਣਾਂ ਲੜਨ ਵਾਲੀ ਹੈ। ਇਸ ਮੰਚ ਦੇ ਸਰਪ੍ਰਸਤ 'ਚ ਵੇਲਿੰਗਕਰ ਅਤੇ ਆਰ. ਐੱਸ. ਐੱਸ. ਦੇ ਹੋਰ ਬਾਗੀ ਨੇਤਾ ਅਤੇ ਖੇਤਰ ਭਾਸ਼ਾ ਲਈ ਲੜਾਈ ਲੜਨ ਵਾਲੇ ਸ਼ਾਮਲ ਹਨ।
ਠਾਕਰੇ ਨੇ ਕਿਹਾ, '' ਸਾਡੇ ਵਿਚਕਾਰ ਇਕ ਸਿਹਤਮੰਦ ਚਰਚਾ ਹੋਈ ਅਤੇ ਅਸੀਂ ਕਈ ਮੁੱਦਿਆਂ 'ਤੇ ਆਪਣੇ ਸੁਝਾਅ ਦਿੱਤੇ ਹਨ। ਖਾਸ ਕਰਕੇ ਖੇਤਰ ਭਾਸ਼ਾ, ਵਿਕਾਸ, ਹਿੰਦੂ, ਰੁਜ਼ਗਾਰ, ਚੰਗਾ ਪ੍ਰਸ਼ਾਸਨ, ਅਤੇ ਹੋਰ ਮੁੱਦਿਆਂ 'ਤੇ ਅਦਿ।'' ਉਨ੍ਹਾਂ ਨੇ ਸ਼ਨੀਵਾਰ ਤੋਂ ਰਾਜ 'ਚ ਡੇਰਾ ਲਾਇਆ ਹੋਇਆ ਹੈ ਅਤੇ ਸੰਭਵ ਹੈ ਕਿ ਪਾਰਟੀ ਕਰਮਚਾਰੀਆਂ ਨਾਲ ਹੀ ਗਠਬੰਧਨ ਭਾਈਚਾਰਾਂ ਨਾਲ ਬੈਠਕਾਂ ਕਰ ਰਹੇ ਹਨ।
ਠਾਰਕੇ ਨੇ ਕਿਹਾ ਹੈ ਕਿ ਗੋਆ ਲਈ ਸ਼ਿਵ ਸੈਨਾ ਦੇ ਘੋਸ਼ਣਾ-ਪੱਤਰ ਨੂੰ ਦੀਵਾਲੀ ਤੋਂ ਬਾਅਦ ਅੰਤਿਮ ਰੂਪ ਦਿੱਤਾ ਜਾਵੇਗਾ।

Tags: ਊਧਵ ਠਾਕਰੇਰਾਜ ਠਾਕਰੇਆਤਮਸਮਾਨUddhav Thackeray Raj Thackeray atamasamana