FacebookTwitterg+Mail

ਮਸ਼ਹੂਰ ਗਾਇਕ ਉਦਿਤ ਨਾਰਾਇਣ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ

udit narayan
14 March, 2018 03:30:29 PM

ਮੁੰਬਈ(ਬਿਊਰੋ)— ਗਾਇਕ ਉਦਿਤ ਨਾਰਾਇਣ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਰਿਪੋਰਟ ਮੁਤਾਬਕ 62 ਸਾਲ ਦੇ ਉਦਿਤ ਦੀ ਯੂਰੀਨ ਇਨਫੈਕਸ਼ਨ ਤੇ ਹਾਈ ਡਾਇਬਟੀਜ ਕਾਰਨ ਸਿਹਤ ਵਿਗੜੀ ਹੈ। ਫਿਲਹਾਲ ਉਨ੍ਹਾਂ ਨੂੰ ਮੁੰਬਈ ਦੀ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
Punjabi Bollywood Tadka
ਪਿਛਲੇ ਮਹੀਨੇ ਵੀ ਦਾਖਲ ਹੋ ਚੁੱਕੇ ਉਦਿਤ ਨਾਰਾਇਣ
ਸੂਤਰਾਂ ਮੁਤਾਬਕ ਉਦਿਤ ਨਾਰਾਇਣ ਇੰਨੀ ਦਿਨੀਂ 2 ਤਰ੍ਹਾਂ ਦੀ ਡਾਇਬਟੀਜ ਦੇ ਸ਼ਿਕਾਰ ਹੋਏ ਹਨ। ਇਕ ਮਹੀਨਾ ਪਹਿਲਾਂ ਹੀ ਗਲੂਕੋਜ ਲੇਵਲ ਹਾਈ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਡਾਇਬਟੀਜ ਦੇ ਨਾਲ-ਨਾਲ ਉਨ੍ਹਾਂ ਨੂੰ ਹਾਈ ਬਲੈੱਡ ਪ੍ਰੈਸ਼ਰ ਦੀ ਪਰੇਸ਼ਾਨੀ ਵੀ ਹੈ। ਇਸ ਵਜ੍ਹਾ ਕਰਕੇ ਉਨ੍ਹਾਂ ਨੂੰ ਯੂਰੀਨ ਇਨਫੈਕਸ਼ਨ ਦੀ ਵੀ ਸ਼ਿਕਾਇਤ ਹੋ ਗਈ ਹੈ। ਉਦਿਤ ਦੇ ਬੇਟੇ ਆਦਿਤਿਆ ਨਾਰਾਇਣ ਨੇ ਸੋਮਵਾਰ ਮੁੰਬਈ ਦੇ ਅੰਧੇਰੀ 'ਚ ਆਪਣੀ ਗੱਡੀ ਨਾਲ ਆਟੋਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਇਕ ਮਹਿਲਾ ਸਵਾਰ ਜ਼ਖਮੀ ਹੋ ਗਈ। ਇਸ ਘਟਨਾ ਦੇ ਸਿਲਸਿਲੇ 'ਚ ਆਦਿਤਿਆ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ ਸੀ।
Punjabi Bollywood Tadka
ਇਨ੍ਹਾਂ ਫਿਲਮਾਂ 'ਚ ਗਾਏ ਗੀਤਾਂ ਨਾਲ ਉਦਿਤ ਨੇ ਬਣਾਈ ਖਾਸ ਪਛਾਣ
ਉਦਿਤ ਨਾਰਾਇਣ ਨੂੰ ਸਾਲ 2009 'ਚ ਭਾਰਤ ਸਰਕਾਰ ਵਲੋਂ 'ਪਦਮਸ਼੍ਰੀ ਐਵਾਰਡਜ਼' ਨਾਲ ਨਵਾਜਿਆ ਗਿਆ ਸੀ। ਆਪਣੀ ਜਾਦੂ ਭਰੀ ਆਵਾਜ਼ ਕਾਰਨ ਉਨ੍ਹਾਂ ਨੂੰ ਤਿੰਨ ਵਾਰ ਬੈਸਟ ਸਿੰਗਰ ਦਾ ਨੈਸ਼ਨਲ ਐਵਾਰਡ ਵੀ ਮਿਲ ਚੁੱਕਾ ਹੈ। ਉਨ੍ਹਾਂ ਨੇ ਇਹ ਐਵਾਰਡਜ਼ ਫਿਲਮ 'ਕਿਆਮਤ ਸੇ ਕਿਆਮਤ ਤੱਕ', 'ਦਿਲਵਾਲੇ ਦੁਲਹਨੀਆ ਲੇ ਜਾਏਗੇ', 'ਰਾਜਾ ਹਿੰਦੁਸਤਾਨੀ', 'ਹਮ ਦਿਲ ਦੇ ਚੁੱਕੇ ਸਨਮ', 'ਆਸ਼ਿਕੀ', 'ਲਗਾਨ' ਵਰਗੀਆਂ ਸੁਪਰਹਿੱਟ ਫਿਲਮਾਂ ਲਈ ਮਿਲੇ।


Tags: Udit NarayanPukar Dhadkan Lagaan DevdasVeer ZaaraBade Dil Wala

Edited By

Sunita

Sunita is News Editor at Jagbani.