FacebookTwitterg+Mail

ਇਨ੍ਹਾਂ ਕੱਟਾਂ ਨਾਲ ਟੀ. ਵੀ. 'ਤੇ ਵੀ ਰਿਲੀਜ਼ ਹੋਵੇਗੀ ਵਿਵਾਦਾਂ 'ਚ ਘਿਰੀ ਫਿਲਮ 'ਉੜਤਾ ਪੰਜਾਬ'

udta punjab on television
04 December, 2016 07:33:57 PM
ਮੁੰਬਈ— ਸ਼ਾਹਿਦ ਕਪੂਰ ਤੇ ਆਲੀਆ ਭੱਟ ਸਟਾਰਰ ਫਿਲਮ 'ਉੜਤਾ ਪੰਜਾਬ' ਨੂੰ ਹੁਣ ਟੀ. ਵੀ. 'ਤੇ ਦਿਖਾਏ ਜਾਣ ਲਈ ਸਰਟੀਫਿਕੇਟ ਮਿਲ ਗਿਆ ਹੈ। ਨਿਰਮਾਤਾਵਾਂ ਨੇ ਫਿਲਮ ਨੂੰ ਸੈਂਸਰ ਬੋਰਡ ਦੀ ਬਜਾਓ ਟ੍ਰਿਬਿਊਨਲ ਕੋਲੋਂ ਪਾਸ ਕਰਵਾ ਲਿਆ ਹੈ। ਯਾਦ ਹੋਵੇਗਾ ਕਿ ਇਸੇ ਸਾਲ ਜੂਨ 'ਚ ਪੰਜਾਬ 'ਚ ਫੈਲੇ ਨਸ਼ਿਆਂ 'ਤੇ ਆਧਾਰਿਤ ਫਿਲਮ 'ਉੜਤਾ ਪੰਜਾਬ' ਨੂੰ ਲੈ ਕੇ ਕਿੰਨਾ ਹੰਗਾਮਾ ਹੋਇਆ ਸੀ। ਫਿਲਮ ਦੇ ਨਿਰਮਾਤਾਵਾਂ 'ਚੋਂ ਇਕ ਅਨੁਰਾਗ ਕਸ਼ਯਪ ਨੇ ਸੈਂਸਰ ਬੋਰਡ ਦੇ ਮੁਖੀ ਪਹਿਲਾਜ ਨਿਹਲਾਨੀ ਨਾਲ ਸਿੱਧੀ ਜੰਗ ਛੇੜ ਦਿੱਤੀ ਸੀ।
ਮਾਮਲਾ ਫਿਲਮ 'ਚ ਕੱਟੇ ਗਏ ਦ੍ਰਿਸ਼ਾਂ ਨੂੰ ਲੈ ਕੇ ਸੀ, ਜਿਸ ਤੋਂ ਬਾਅਦ ਫਿਲਮ ਨੂੰ ਅਦਾਲਤ ਰਾਹੀਂ ਰਿਲੀਜ਼ ਦੀ ਇਜਾਜ਼ਤ ਮਿਲੀ। ਖਬਰ ਹੈ ਕਿ ਟੀ. ਵੀ. 'ਤੇ ਪ੍ਰਸਾਰਿਤ ਕਰਨ ਲਈ ਹੁਣ 'ਉੜਤਾ ਪੰਜਾਬ' ਨੂੰ ਫਿਲਮ ਸਰਟੀਫਿਕੇਟ ਅਪੀਲੇਟ ਟ੍ਰਿਬਿਊਨਲ ਕੋਲੋਂ ਪਾਸ ਕਰਵਾ ਲਿਆ ਗਿਆ ਹੈ। ਟ੍ਰਿਬਿਊਨਲ ਨੇ ਛੋਟੇ ਪਰਦੇ 'ਤੇ ਨਾ ਦਿਖਾਏ ਜਾਣ ਲਾਇਕ ਦ੍ਰਿਸ਼ਾਂ ਨੂੰ ਕੱਟ ਕੇ ਯੂ. ਏ. ਸਰਟੀਫਿਕੇਟ ਦਿੱਤਾ ਹੈ, ਜਿਸ 'ਚ ਸੈਂਸਰ ਬੋਰਡ ਦੇ ਦੱਸੇ ਗਏ ਕੱਟ ਸ਼ਾਮਲ ਨਹੀਂ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਗੱਲ ਨੂੰ ਲੈ ਕੇ ਸੈਂਸਰ ਬੋਰਡ 'ਚ ਹਲਚਲ ਮਚ ਗਈ ਹੈ। ਦੂਜੇ ਪਾਸੇ ਲੋਕ ਇਹ ਵੀ ਕਹਿ ਰਹੇ ਹਨ ਕਿ ਜੇਕਰ ਸਾਰੀਆਂ ਫਿਲਮਾਂ ਨੂੰ ਟ੍ਰਿਬਿਊਨਲ ਕੋਲੋਂ ਹੀ ਪਾਸ ਕਰਵਾਉਣਾ ਹੁੰਦਾ ਹੈ ਤਾਂ ਸੈਂਸਰ ਬੋਰਡ ਨੂੰ ਵੀ ਭੰਗ ਕਰ ਦੇਣਾ ਚਾਹੀਦਾ ਹੈ। 'ਉੜਤਾ ਪੰਜਾਬ' ਨੇ ਲਗਭਗ 60 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ ਤੇ ਇਸ ਦਾ ਸਭ ਤੋਂ ਵੱਡਾ ਖਿਤਾਬ ਪਹਿਲਾਜ ਨਿਹਲਾਨੀ ਤੇ ਅਨੁਰਾਗ ਕਸ਼ਯਪ ਵਿਚਾਲੇ ਹੋਈ ਗੱਲਾਂ-ਬਾਤਾਂ ਦੀ ਜੰਗ ਨੂੰ ਵੀ ਜਾਂਦਾ ਹੈ।
ਸੈਂਸਰ ਬੋਰਡ ਨੇ ਫਿਲਮ ਨੂੰ 89 ਕੱਟਾਂ ਨਾਲ ਪਾਸ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ 'ਉੜਤਾ ਪੰਜਾਬ' ਦੇ ਪੱਖ 'ਚ ਬਾਲੀਵੁੱਡ ਦੇ ਕਈ ਦਿੱਗਜ ਖੜ੍ਹੇ ਹੋ ਗਏ ਤੇ ਸੈਂਸਰ ਬੋਰਡ ਦੇ ਕੰਮ 'ਤੇ ਹੀ ਸਵਾਲ ਖੜ੍ਹਾ ਕਰ ਦਿੱਤਾ।

Tags: ਉੜਤਾ ਪੰਜਾਬ Udta Punjab ਸ਼ਾਹਿਦ ਕਪੂਰ Shahid Kapoor ਆਲੀਆ ਭੱਟ Alia Bhatt ਸੈਂਸਰ ਬੋਰਡ Censor Board