FacebookTwitterg+Mail

ਯੂਟਿਊਬ 'ਤੇ ਰਿਲੀਜ਼ ਹੋਈ ਲਘੂ ਪੰਜਾਬੀ ਫਿਲਮ 'ਉਮਰਾਂ ਦੀ ਸਾਂਝ' (ਵੀਡੀਓ)

umran di saanjh short punjabi film
02 December, 2017 05:05:15 PM

ਜਲੰਧਰ (ਬਿਊਰੋ)— ਲਘੂ ਪੰਜਾਬੀ ਫਿਲਮ 'ਉਮਰਾਂ ਦੀ ਸਾਂਝ' ਯੂਟਿਊਬ 'ਤੇ ਰਿਲੀਜ਼ ਹੋ ਗਈ ਹੈ। ਐੱਮ. ਐੱਨ. ਪ੍ਰੋਡਕਸ਼ਨ ਤੇ ਆਦਿੱਤਿਆ ਐੱਸ. ਆਰ. ਫਿਲਮਜ਼ ਵਲੋਂ ਬਣਾਈ 'ਉਮਰਾਂ ਦੀ ਸਾਂਝ' ਔਲਾਦ ਤੇ ਮਾਪਿਆਂ ਦੀ ਸਾਂਝ ਦੀ ਕਹਾਣੀ ਹੈ। ਫਿਲਮ 'ਚ ਪਿਓ-ਪੁੱਤ ਵਿਚਲੇ ਪਿਆਰ ਨੂੰ ਖੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ। ਨਿਰਮਾਤਾ ਵਿਸ਼ਾਲਦੀਪ ਨਾਗਰਾ, ਅਜੈ ਰਾਣਾ ਦੀ ਫਿਲਮ ਨੂੰ ਰਾਣਾ ਰੰਗੀ ਨੇ ਡਾਇਰੈਕਟ ਕੀਤਾ ਹੈ।

ਫਿਲਮ ਦੀ ਕਹਾਣੀ ਤ੍ਰਿਪਤਾ ਬਰਮੋਤਾ ਨੇ ਲਿਖੀ ਹੈ। ਫਿਲਮ ਦੀ ਸੰਪਾਦਨਾ ਸਿਕੰਦਰ ਸਿੰਘ, ਸਿਨੇਮਾਟੋਗ੍ਰਾਫੀ ਲਾਲੀ ਗਿੱਲ ਤੇ ਸੰਗੀਤ ਪਲਵਿੰਦਰ ਬਬਲੂ ਦਾ ਹੈ। 'ਉਮਰਾਂ ਦੀ ਸਾਂਝ' ਫਿਲਮ ਸੁਖਪਾਲ ਸਿੰਘ, ਰਾਣਾ ਰੰਗੀ ਤੇ ਜੱਗੀ ਸਿੰਘ ਦੀ ਅਦਾਕਾਰੀ ਨਾਲ ਸਜੀ ਦਰਸ਼ਕਾਂ ਨੂੰ ਚੰਗਾ ਸਮਾਜਿਕ ਸੁਨੇਹਾ ਦੇ ਰਹੀ ਹੈ। ਇਸ ਫਿਲਮ ਦੇ ਕਾਰਜਕਾਰੀ ਨਿਰਮਾਤਾ ਰਮਨਪ੍ਰੀਤ ਨਾਗਰਾ ਹਨ ਤੇ ਹਰਭਜਨ ਸਿੰਘ (ਗਲੋਬਲ ਪੰਜਾਬੀ ਟੀ. ਵੀ., ਯੂ. ਐੱਸ. ਏ.) ਦਾ ਖਾਸ ਸਹਿਯੋਗ ਰਿਹਾ ਹੈ।


Tags: Umran Di Saanjh Short Film Youtube Rana Rangi ਉਮਰਾਂ ਦੀ ਸਾਂਝ ਯੂਟਿਊਬ ਰਾਣਾ ਰੰਗੀ