FacebookTwitterg+Mail

ਨਹੀਂ ਦੇਖੀਆਂ ਹੋਣਗੀਆਂ ਵਿਆਹ ਤੋਂ ਪਹਿਲਾਂ ਦੀਆਂ ਸ਼ਾਹਿਦ ਦੀ ਪਤਨੀ ਦੀਆਂ ਇਹ ਤਸਵੀਰਾਂ

    1/18
18 March, 2017 09:59:44 PM
ਮੁੰਬਈ— ਕੁਝ ਦਿਨ ਪਹਿਲਾਂ ਹੀ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਬੱਚਿਆਂ ਨੂੰ ਘਰ ਛੱਡ ਕੇ ਦਫਤਰ ਜਾਣ ਵਾਲੀਆਂ ਮਹਿਲਾਵਾਂ 'ਤੇ ਟਿੱਪਣੀ ਕਰਦਿਆਂ ਇਕ ਵਿਵਾਦਿਤ ਬਿਆਨ ਦਿੱਤਾ ਸੀ। ਮੀਰਾ ਨੇ ਕਿਹਾ ਸੀ, 'ਮੇਰੀ ਬੇਟੀ ਮੀਸ਼ਾ ਕੋਈ 'ਪਪੀ' ਨਹੀਂ ਹੈ, ਜਿਸ ਨੂੰ ਮੈਂ ਘਰ ਛੱਡ ਦੇਵਾਂ ਤੇ ਪੂਰੇ ਦਿਨ 'ਚ ਸਿਰਫ 1 ਘੰਟਾ ਉਸ ਨਾਲ ਗੁਜ਼ਾਰਾ।'
ਇਸ ਬਿਆਨ ਨੂੰ ਲੈ ਕੇ ਜਦੋਂ ਮੀਰਾ ਦੀ ਕਾਫੀ ਨਿੰਦਿਆ ਹੋਈ ਤਾਂ ਪਤੀ ਸ਼ਾਹਿਦ ਨੇ ਉਸ ਦਾ ਬਚਾਅ ਕੀਤਾ। ਸ਼ਾਹਿਦ ਨੇ ਕਿਹਾ, 'ਮੀਰਾ ਨੇ ਇਹ ਗੱਲ ਸਾਕਾਰਾਤਮਕ ਪੱਖ ਨਾਲ ਆਖੀ ਹੈ। ਲੋਕਾਂ ਨੇ ਇਸ ਨੂੰ ਆਪਣੇ ਨਜ਼ਰੀਏ ਨਾਲ ਲਿਆ ਹੈ ਤੇ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਪਰ ਅਸਲ ਗੱਲ ਤਾਂ ਇਹ ਹੈ ਕਿ ਅਸੀਂ ਜਿਸ ਦੌਰ 'ਚ ਹਾਂ, ਉਥੇ ਲੋਕ ਜਲਦ ਹੀ ਭਾਵੁਕ ਹੋ ਜਾਂਦੇ ਹਨ। ਅਜਿਹੇ 'ਚ ਸਾਰਿਆਂ ਨੂੰ ਖੁਸ਼ ਰੱਖਣਾ ਸੰਭਵ ਨਹੀਂ ਹੈ।'
ਮੀਰਾ ਰਾਜਪੂਤ ਨੇ ਜੁਲਾਈ 2015 'ਚ ਸ਼ਾਹਿਦ ਕਪੂਰ ਨਾਲ ਵਿਆਹ ਕਰਵਾਇਆ। ਮੀਰਾ ਦਿੱਲੀ ਦੀ ਰਹਿਣ ਵਾਲੀ ਹੈ। ਵਿਆਹ ਦੇ ਸਮੇਂ ਮੀਰਾ ਤੇ ਸ਼ਾਹਿਦ ਨੇ ਕਾਫੀ ਸੁਰਖੀਆਂ ਬਟੌਰੀਆਂ ਸਨ। ਜ਼ਿਕਰਯੋਗ ਹੈ ਕਿ ਵਿਆਹ ਦੇ ਇਕ ਸਾਲ ਬਾਅਦ ਹੀ ਮੀਰਾ ਨੇ 26 ਅਗਸਤ 2016 'ਚ ਬੇਟੀ ਮੀਸ਼ਾ ਕਪੂਰ ਨੂੰ ਜਨਮ ਦਿੱਤਾ। ਬੇਟੀ ਦੇ ਜਨਮ ਤੋਂ ਬਾਅਦ ਮੀਰਾ ਹੁਣ ਜਨਤਕ ਥਾਵਾਂ 'ਤੇ ਨਜ਼ਰ ਆਉਣ ਲੱਗੀ ਹੈ। ਹਾਲ ਹੀ 'ਚ ਮੀਰਾ ਸ਼ਾਹਿਦ ਕਪੂਰ ਨਾਲ 'ਕੌਫੀ ਵਿਦ ਕਰਨ' ਦੇ 5ਵੇਂ ਸੀਜ਼ਨ 'ਚ ਵੀ ਨਜ਼ਰ ਆਈ ਸੀ।

Tags: Shahid Kapoor Mira Rajput Unseen Pics ਸ਼ਾਹਿਦ ਕਪੂਰ ਮੀਰਾ ਰਾਜਪੂਤ