You are here : Home >> Entertainment >>

ਕਰਿਸ਼ਮਾ ਤੰਨਾ 'ਤੇ ਕੱਢੀ ਐਕਸ ਬੁਆਏਫਰੈਂਡ ਉਪੇਨ ਨੇ ਭੜਾਸ, ਕਿਹਾ 'ਤੂੰ ਮੇਰਾ ਇਸਤੇਮਾਲ ਕੀਤਾ'

2017-03-20 PM 09:01:43   

1 of 6 Next
Facebook Tags
ਮੁੰਬਈ— ਉਪੇਨ ਪਟੇਲ ਤੇ ਕਰਿਸ਼ਮਾ ਤੰਨਾ ਬਾਰੇ ਖਬਰਾਂ ਆ ਰਹੀਆਂ ਸਨ ਕਿ ਦੋਵੇਂ ਸ਼ਾਇਦ ਮੁੜ ਇਕੱਠੇ ਹੋ ਗਏ ਹਨ। ਦੋਵਾਂ ਨੂੰ ਇਕ ਲੰਚ ਡੇਟ 'ਤੇ ਇਕੱਠੇ ਦੇਖਿਆ ਗਿਆ ਸੀ। ਹਾਲਾਂਕਿ ਉਪੇਨ ਪਟੇਲ ਨੇ ਟਵਿਟਰ 'ਤੇ ਸਾਫ ਕਰ ਦਿੱਤਾ ਹੈ ਕਿ ਅਜਿਹਾ ਕੁਝ ਨਹੀਂ ਹੈ। ਉਪੇਨ ਨੇ ਟਵਿਟਰ 'ਤੇ ਕਰਿਸ਼ਮਾ ਨੂੰ ਟੈਗ ਕਰਕੇ ਕਾਫੀ ਟਵੀਟ ਕੀਤੇ। ਉਪੇਨ ਨੇ ਆਪਣੀ ਐਕਸ ਗਰਲਫਰੈਂਡ ਕਰਿਸ਼ਮਾ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਉਸ ਦਾ ਇਸਤੇਮਾਲ ਕੀਤਾ ਹੈ।
ਉਸ ਨੇ ਇਕ ਤਸਵੀਰ ਟਵੀਟ ਕੀਤਾ, ਜਿਸ 'ਚ ਲਿਖਿਆ ਸੀ, 'ਦੁਨੀਆ 'ਚ ਸਭ ਤੋਂ ਖਰਾਬ ਫੀਲਿੰਗ ਹੁੰਦੀ ਹੈ ਇਹ ਜਾਣਨਾ ਕਿ ਤੁਹਾਡਾ ਕਿਸੇ ਨੇ ਇਸਤੇਮਾਲ ਕੀਤਾ ਹੈ ਤੇ ਤੁਹਾਨੂੰ ਝੂਠ ਬੋਲਿਆ ਹੈ।' ਉਪੇਨ ਨੇ ਇਸ ਟਵੀਟ 'ਚ ਕਰਿਸ਼ਮਾ ਨੂੰ ਟੈਗ ਕਰਕੇ ਧੰਨਵਾਦ ਵੀ ਕਿਹਾ।
ਇਸ ਦੇ ਕੁਝ ਹੀ ਘੰਟਿਆਂ ਬਾਅਦ ਉਪੇਨ ਨੇ ਉਕਤ ਟਵੀਟ ਡਿਲੀਟ ਵੀ ਕਰ ਦਿੱਤਾ। ਉਪੇਨ ਨੇ ਇਸ ਤੋਂ ਬਾਅਦ ਵੀ ਕਰਿਸ਼ਮਾ ਨੂੰ ਲੈ ਕੇ ਕਈ ਟਵੀਟ ਕੀਤੇ। ਉਪੇਨ ਪਿਛਲੇ ਕਈ ਦਿਨਾਂ ਤੋਂ ਇਸ ਤਰ੍ਹਾਂ ਦੇ ਟਵੀਟ ਕਰ ਰਹੇ ਹਨ। ਇਕ ਟਵੀਟ 'ਚ ਉਨ੍ਹਾਂ ਕਿਹਾ ਕਿ ਮਰੇ ਹੋਏ ਫੁੱਲ ਨੂੰ ਕਦੇ ਪਾਣੀ ਨਹੀਂ ਦੇਣਾ ਚਾਹੀਦਾ। ਇਸ 'ਚ ਉਨ੍ਹਾਂ ਕਹਿਣਾ ਚਾਹਿਆ ਕਿ ਜਦੋਂ ਲੋਕ ਤੁਹਾਨੂੰ ਸਹੀ ਤਰ੍ਹਾਂ ਟਰੀਟ ਨਹੀਂ ਕਰਦੇ ਤਾਂ ਉਨ੍ਹਾਂ ਦਾ ਯਕੀਨ ਕਰਨਾ ਚਾਹੀਦਾ ਹੈ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.