FacebookTwitterg+Mail

ਲਾਇਮਲਾਇਟ ਤੋਂ ਦੂਰ 9 ਸਾਲ ਛੋਟੇ ਪਤੀ ਨਾਲ ਉਰਮਿਲਾ ਇਸ ਤਰ੍ਹਾਂ ਜ਼ਿੰਦਗੀ ਦਾ ਆਨੰਦ ਲੈ ਰਹੀ ਹੈ, ਦੇਖੋ ਤਸਵੀਰਾਂ

    1/7
11 January, 2017 02:23:37 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਉਰਮਿਲਾ ਮਾਤੋਂਡਕਰ (42) ਇਨ੍ਹੀਂ ਦਿਨੀਂ ਲਾਇਮਲਾਇਟ ਤੋਂ ਦੂਰ, ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਇਕ ਹਫਤੇ ਪਹਿਲਾਂ ਉਨ੍ਹਾਂ ਨੇ ਇੰਸਟਾਗ੍ਰਾਮ ਜਵਾਇਨ ਕੀਤਾ ਹੈ। ਇਸ ਸੋਸ਼ਲ ਪਲੇਟਫਾਰਮ 'ਤੇ ਆਉਂਦੇ ਹੀ ਉਰਮਿਲਾ ਨੇ ਆਪਣੀਆਂ ਅਤੇ ਪਤੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਰਮਿਲਾ ਮਾਤੋਂਡਕਰ ਨੇ ਮਾਰਚ 2016 ਨੂੰ ਮੋਹਸਿਨ ਅਖਤਰ ਮੀਰ ਨਾਲ ਨਾਲ ਵਿਆਹ ਕਰਵਾ ਲਿਆ ਸੀ। ਕਸ਼ਮੀਰ ਬੈਸਡ ਬਿਜ਼ਨੈੱਸਮੈਨ ਅਤੇ ਮਾਡਲ ਮੋਹਸਿਨ ਉਰਮਿਲਾ ਤੋਂ 9 ਸਾਲ ਛੋਟੇ ਹਨ।
ਜ਼ਿਕਰਯੋਗ ਹੈ ਕਿ ਉਰਮਿਲਾ ਨੇ ਬਤੌਰ ਚਾਇਲਡ ਕਲਾਕਾਰ ਸਾਲ 1980 'ਚ ਰਿਲੀਜ਼ ਹੋਈ ਫਿਲਮ 'ਕਲਯੁਗ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਪਰ ਉਨਵਾਂ ਨੂੰ ਪਛਾਣ 'ਮਾਸੂਮ' ਫਿਲਮ (1983) 'ਚ ਮਿਲੀ। ਸਾਲ 1991 'ਚ ਰਿਲੀਜ਼ ਹੋਈ ਫਿਲਮ 'ਨਰਸਿਮਹਾ' 'ਚ ਉਨ੍ਹਾਂ ਨੇ ਮੁੱਖ ਐਕਟਰਸ ਦੇ ਤੌਰ 'ਤੇ ਐਂਟਰੀ ਕੀਤੀ ਸੀ। ਉਰਮਿਲਾ ਸਭ ਤੋਂ ਜ਼ਿਆਦਾ ਮਸ਼ਹੂਰ, ਰਾਮ ਗੋਪਾਲ ਵਰਮਾ ਦੀ ਫਿਲਮ 'ਰੰਗੀਲਾ' ਨਾਲ ਮਿਲੀ ਸੀ। ਉਨ੍ਹਾਂ ਨੇ 'ਚਮਤਕਾਰ (1992)', 'ਜੁਦਾਈ (1997)', 'ਮਸਤ (1999)', 'ਖੂਬਸੂਰਤ (1999)', 'ਪਿਆਰ ਤੂਨੇ ਕਿਉਂ ਕਿਯਾ (2001)', 'ਭੂਤ (2003)' ਵਰਗੀਆਂ ਮਸ਼ਹੂਰ ਫਿਲਮਾਂ 'ਚ ਕੰਮ ਕੀਤਾ ਹੈ। ਸਾਲ 2007-14 'ਚ ਉਰਮਿਲਾ ਨੇ ਕਈ ਮਰਾਠੀ ਅਤੇ ਹਿੰਦੀ ਫਿਲਮਾਂ 'ਚ ਸਪੈਸ਼ਲ ਅਪੀਅਰੈਂਸ ਦਿੱਤੀ, ਜਦੋਂਕਿ ਹੁਣ ਉਹ ਪੂਰੀ ਤਰ੍ਹਾਂ ਨਾਲ ਲਾਇਮਲਾਇਟ ਤੋਂ ਦੂਰ ਹੈ।

Tags: ਉਰਮਿਲਾ ਮਾਤੋਂਡਕਰਮੋਹਸਿਨ ਅਖਤਰ ਮੀਰਇੰਸਟਾਗ੍ਰਾਮUrmila matondkar Mohsin Akhtar Mir Instagram