FacebookTwitterg+Mail

ਸਾਬਕਾ ਮਿਸ ਯੂਨੀਵਰਸ ਨੇ ਲਾਂਚ ਕੀਤੀ ਆਪਣੀ ਐਪ, ਮਿਲਣਗੀਆਂ ਇਹ ਜਾਣਕਾਰੀਆਂ

urvashi rautela
20 July, 2017 07:24:11 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਅਕਸਰ ਆਪਣੇ ਬੋਲਡ ਅੰਦਾਜ਼ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਇਸ ਅਭਿਨੇਤਰੀ ਨੇ ਆਪਣੇ ਨਾਂ ਦੀ ਇਕ ਐਪ ਲਾਂਚ ਕੀਤੀ ਹੈ। ਇਸ ਐਪ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਨਿੱਜੀ ਜੀਵਣ ਦੀ ਜਾਣਕਾਰੀਆਂ ਉਪਲੱਬਧ ਕਰਵਾਏਗੀ। ਸਾਲ 2015 'ਚ ਮਿਸ ਯੁਨਿਵਰਸ 'ਚ ਭਾਰਤ ਦੀ ਅਗਵਾਈ ਕਰਨ ਵਾਲੀ ਉਰਵਸ਼ੀ ਰੌਤੇਲਾ ਨੇ ਐਪ ਲਾਂਚ ਬਾਰੇ ਆਪ ਜਾਣਕਾਰੀ ਦਿੱਤੀ ਹੈ। ਉਰਵਸ਼ੀ ਨੇ ਆਪਣੇ ਬਿਆਨ 'ਚ ਕਿਹਾ, ''ਮੈਂ ਆਪਣੀ ਐਪ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਾਂ ਅਤੇ ਇਹ ਐਪ ਡਿਜੀਟਲ ਦੁਨੀਆ 'ਚ ਮੇਰੇ ਫੈਨਜ਼ ਨੂੰ ਨਿੱਜੀ ਜਾਣਕਾਰੀ ਮਿਲਣਗੀਆਂ। ਮੈਂ ਹਮੇਸ਼ਾ ਤੋਂ ਆਪਣੇ ਪ੍ਰਸ਼ੰਸਕਾਂ ਲਈ ਕੁਝ ਖਾਸ ਅਤੇ ਥੋੜਾ ਜ਼ਿਆਦਾ ਦੇਣਾ ਚਾਹੁੰਦੀ ਹਾਂ ਪਰ ਕਿਸੇ ਕਾਰਨ ਇਸ ਤੋਂ ਪਹਿਲਾਂ ਮੈਂ ਵਿਅਸਥ ਸੀ ਪਰ ਹੁਣ ਮੈਂ ਇਹ ਐਪ ਲਾਂਚ ਕਰਨ ਦਾ ਫੈਸਲਾ ਕਰ ਲਿਆ ਹੈ।

Punjabi Bollywood Tadka

ਉਨ੍ਹਾਂ ਦੱਸਿਆ ਕਿ ਉਹ ਖੁਦ ਐਪ ਯੂਜ਼ਰ ਦੇ ਸੰਦੇਸ਼ ਦਾ ਜਵਾਬ ਦੇਵੇਗੀ ਅਤੇ ਇਹ ਐਂਡਰਾਇਡ ਅਤੇ ਆਈ. ਓ. ਐਸ. ਪਲੇਟਫਾਰਮ 'ਤੇ ਉਪਲੱਬਧ ਹੋਵੇਗੀ। ਉਰਵਸ਼ੀ ਮੁਤਾਬਕ, ''ਮੈਂ ਇਸ 'ਚ ਕਸਰਤ ਤੋਂ ਲੈ ਕੇ ਆਪਣੇ ਮਨਪਸੰਦ ਭੋਜਨ ਤਕ ਆਪਣੇ ਨਿੱਜੀ ਜੀਵਣ ਨਾਲ ਜੁੜੀਆਂ ਸਭ ਗੱਲਾਂ ਦੀ ਝਲਕ ਸ਼ੇਅਰ ਕਰਾਗੀ।


Tags: Urvashi Rautela App App Lauch Personal life Instagram Bollywood Celebrity ਉਰਵਸ਼ੀ ਰੌਤੇਲਾ ਫੋਟੋਸ਼ੂਟ