FacebookTwitterg+Mail

'ਹੇਟ ਸਟੋਰੀ 4' ਦੇ ਸੈੱਟ 'ਤੇ ਜ਼ਖਮੀ ਹੋਈ ਉਰਵਸ਼ੀ ਰੌਤੇਲਾ

urvashi rautela
17 October, 2017 01:10:18 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਇਨ੍ਹੀਂ ਦਿਨੀਂ 'ਹੇਟ ਸਟੋਰੀ' ਸੀਰੀਜ਼ ਦੀ ਚੋਥੀ ਫਿਲਮ 'ਹੇਟ ਸਟੋਰੀ 4' ਦੀ ਸ਼ੂਟਿੰਗ ਲੰਡਨ 'ਚ ਕਰ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਕਿਸੇ ਹੀਰੋਇਨ ਤੋਂ ਘੱਟ ਨਹੀਂ ਹੋਵੇਗਾ। ਹਾਲ ਹੀ 'ਚ ਇਕ ਗੀਤ ਦੀ ਸ਼ੂਟਿੰਗ ਦੌਰਾਨ ਉਰਵਸ਼ੀ ਦੇ ਪੈਰਾਂ 'ਚ ਗੰਭੀਰ ਸੱਟ ਲੱਗ ਗਈ। ਡਾਕਟਰਾਂ ਤੋਂ ਇਲਾਵਾ ਫਿਲਮ ਦੇ ਨਿਰਦੇਸ਼ਕ ਅਤੇ ਕ੍ਰੂ ਮੈਬਰਜ਼ ਨੇ ਉਸਨੂੰ ਅਰਾਮ ਕਰਨ ਅਤੇ ਸ਼ੂਟਿੰਗ ਤੋਂ ਇਕ ਦੋ ਦਿਨ ਲਈ ਬ੍ਰੇਕ ਲੈਣ ਦੀ ਸਲਾਹ ਦਿੱਤੀ ਪਰ ਇਸਦੇ ਬਾਵਜੂਦ ਵੀ ਉਰਵਸ਼ੀ ਨੇ ਸ਼ੂਟਿੰਗ 'ਤੇ ਕੰਮ ਕਰਨਾ ਬੰਦ ਨਹੀਂ ਕੀਤਾ ਅਤੇ ਨਿਯਮਿਤ ਰੂਪ ਨਾਲ ਆਪਣੀ ਡਾਂਸ ਪ੍ਰੈਕਟਿਸ ਜਾਰੀ ਰੱਖੀ।
ਦੱਸਣਯੋਗ ਹੈ ਕਿ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਉਰਵਸ਼ੀ ਦਾ ਪਹਿਲਾ ਲੁੱਕ ਸਾਹਮਣੇ ਆਇਆ ਸੀ ਉਹ ਜਿਸ 'ਚ ਬੇਹੱਦ ਹੌਟ ਦਿਖਾਈ ਦੇ ਰਹੀ ਹੈ। ਉਰਵਸ਼ੀ ਤੋਂ ਇਲਾਵਾ ਇਸ ਫਿਲਮ ਇਹਾਲਾ ਢਿੱਲੋਂ ਅਤੇ ਕਰਨ ਵਾਹੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ ਅਗਲੇ ਸਾਲ 2 ਮਾਰਚ 2018 ਨੂੰ ਰਿਲੀਜ਼ ਹੋਵੇਗੀ।


Tags: Urvashi Rautela Hate Story 4 Karan Wahi Shooting Injured Hindi Film