FacebookTwitterg+Mail

ਅਭਿਨੇਤਰੀ ਨੂੰ ਘੇਰ ਕੇ ਲੋਕਾਂ ਨੇ ਕੱਪੜੇ ਪਾੜਨ ਦੀ ਕੀਤੀ ਕੋਸ਼ਿਸ਼, ਇੰਝ ਬਚਾਈ ਜਾਨ

usasi misra harassed by people after stage show
25 April, 2018 09:37:45 PM

ਮੁੰਬਈ (ਬਿਊਰੋ)— ਓਡਿਸ਼ਾ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਉਸਾਸੀ ਮਿਸ਼ਰਾ ਇਕ ਪ੍ਰੋਗਰਾਮ ਦੌਰਾਨ ਸਰੀਰਕ ਹਿੰਸਾ ਦਾ ਸ਼ਿਕਾਰ ਹੋ ਗਈ। ਅਭਿਨੇਤਰੀ ਨੇ ਛੇੜਛਾੜ ਦੀ ਸ਼ਿਕਾਇਤ ਪੁਲਸ 'ਚ ਦਰਜ ਕਰਵਾਈ ਹੈ। ਉਸਾਸੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਹੈ, ਜਿਸ 'ਚ ਉਹ ਆਪਣੇ ਨਾਲ ਵਾਪਰੀ ਘਟਨਾ ਬਾਰੇ ਰੋਂਦੀ ਹੋਈ ਦੱਸਦੀ ਨਜ਼ਰ ਆ ਰਹੀ ਹੈ। ਉਸਾਸੀ ਦਾ ਕਹਿਣਾ ਹੈ ਕਿ ਉਹ ਸ਼ਨੀਵਾਰ ਨੂੰ ਅੰਗੁਲ ਜ਼ਿਲੇ ਦੇ ਡੇਰਾਂਗ ਪਿੰਡ 'ਚ ਇਕ ਸ਼ੋਅ ਕਰਨ ਗਈ ਸੀ, ਜਿਥੇ ਤਿੰਨ ਲੋਕਾਂ ਨੇ ਉਸ ਨੂੰ ਘੇਰ ਲਿਆ ਤੇ ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ।

ਅਭਿਨੇਤਰੀ ਉਸਾਸੀ ਨੇ ਸ਼ਿਕਾਇਤ ਪੱਤਰ 'ਚ ਇੰਦਰਮਣੀ ਸਾਹੂ ਤੇ ਉਸ ਦੇ ਦੋ ਬੇਟਿਆਂ 'ਤੇ ਛੇੜਛਾੜ ਕਰਨ ਦਾ ਦੋਸ਼ ਲਗਾਇਆ ਹੈ। ਈਸਟਰਨ ਬਲਿਊ ਓਪੇਰਾ ਵਲੋਂ ਆਯੋਜਿਤ ਕੀਤੇ ਗਏ ਪ੍ਰੋਗਰਾਮ 'ਚ ਉਸਾਸੀ ਡਾਂਸ ਪੇਸ਼ਕਾਰੀ ਦੇ ਰਹੀ ਸੀ, ਉਦੋਂ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸਾਸੀ ਨੇ ਦੋਸ਼ ਲਗਾਇਆ ਹੈ ਕਿ ਇਸ ਨਾਲ ਹੀ ਉਸ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਉਸਾਸੀ ਦੱਸਦੀ ਹੈ, 'ਮੈਂ ਸੋਚ ਕੇ ਕੰਬ ਜਾਂਦੀ ਹਾਂ ਕਿ ਕਿਵੇਂ ਤਿੰਨ ਲੋਕਾਂ ਨੇ ਮੈਨੂੰ ਘੇਰ ਲਿਆ ਤੇ ਮੇਰੇ ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਰਾਤ ਦੇ ਕਰੀਬ 11.45 ਵਜੇ ਵਾਪਰੀ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੈਂ ਆਪਣੇ ਆਪ ਨੂੰ ਸਿਰਫ ਇਸ ਵਜ੍ਹਾ ਕਾਰਨ ਸੁਰੱਖਿਅਤ ਕਰ ਸਕੀ ਕਿਉਂਕਿ ਮੈਂ ਤਾਇਕਵਾਂਡੋ ਜਾਣਦੀ ਹਾਂ।'
ਇਸ ਤੋਂ ਬਾਅਦ ਅਭਿਨੇਤਰੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਵੀ ਦੱਸਿਆ ਕਿ ਉਸ ਨੇ ਖੁਦ ਨੂੰ ਕਿਵੇਂ ਬਚਾਇਆ। ਹਾਲਾਂਕਿ ਬਾਅਦ 'ਚ ਇਹ ਪੋਸਟ ਡਿਲੀਟ ਹੋ ਗਈ। ਪੋਸਟ 'ਚ ਉਸਾਸੀ ਨੇ ਲਿਖਿਆ ਸੀ, 'ਉਹ ਮੇਰੇ ਕੱਪੜੇ ਪਾੜਨ ਦੀ ਕੋਸ਼ਿਸ਼ ਕਰ ਰਹੇ ਸਨ, ਮੈਂ ਉਨ੍ਹਾਂ ਨਾਲ ਲੜਾਈ ਕੀਤੀ ਤੇ ਖੁਦ ਨੂੰ ਬਚਾਇਆ।' ਰਿਪੋਰਟ ਦੀ ਪੁਸ਼ਟੀ ਕਰਦਿਆਂ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ 'ਚ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।


Tags: Usasi Misra Stage Show Odisha Harassed

Edited By

Rahul Singh

Rahul Singh is News Editor at Jagbani.