FacebookTwitterg+Mail

ਸੂਫੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਜੀ ਦਾ ਹੋਇਆ ਦਿਹਾਂਤ

ustad pyare lal wadali ji
09 March, 2018 01:06:21 PM

ਜਲੰਧਰ(ਬਿਊਰੋ)— ਮਸ਼ਹੂਰ ਸੂਫੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਜੀ ਦਾ ਹਾਲ ਹੀ 'ਚ ਦਿਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਉਹ ਕਾਫੀ ਸਮੇਂ ਤੋਂ ਬੀਮਾਰ ਸਨ। ਅੱਜ ਉਨ੍ਹਾਂ ਨੇ ਅੰਮ੍ਰਿਤਸਰ ਦੇ ਐਸਕੋਰਟ ਹਸਪਤਾਲ 'ਚ ਆਖਰੀ ਸਾਹ ਲਿਆ।

Punjabi Bollywood Tadka

ਦੱਸ ਦੇਈਏ ਕਿ ਉਸਤਾਦ ਪਿਆਰੇ ਲਾਲ ਵਡਾਲੀ ਜੀ ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਦਾਖਲ ਸਨ ਪਰ ਦੇਰ ਰਾਤ ਉਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਸੀ।ਉਸਤਾਦ ਪਿਆਰੇ ਲਾਲ ਵਡਾਲੀ ਜੀ ਦੀਆਂ ਦੋਵੇਂ ਕਿਡਨੀਆ ਫੇਲ੍ਹ ਹੋ ਗਈਆਂ ਸਨ ਅਤੇ ਕੋਈ ਕਿਡਨੀ ਡੋਨਰ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋਈ।
Punjabi Bollywood Tadka

ਦੱਸਣਯੋਗ ਹੈ ਕਿ ਉਸਤਾਦ ਪਿਆਰੇ ਲਾਲ ਵਡਾਲੀ ਜੀ ਨੇ ਕਾਫੀ ਨੇ ਆਪਣੀ ਸੂਫੀ ਗਾਇਕੀ ਨਾਲ ਦੇਸ਼ਾਂ-ਵਿਦੇਸ਼ਾਂ 'ਚ ਕਾਫੀ ਪ੍ਰਸਿੱਧੀ ਖੱਟੀ। ਦੱਸ ਦੇਈਏ ਕਿ 25 ਜਨਵਰੀ ਨੂੰ ਉਨ੍ਹਾਂ ਦਾ ਜਨਮਦਿਨ ਸੀ।ਉਸਤਾਦ ਪਿਆਰੇ ਲਾਲ ਵਡਾਲੀ ਜੀ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਾਡਲੀ ਦੇ ਚਾਚਾ ਜੀ ਸਨ। ਲਖਵਿੰਦਰ ਵਡਾਲੀ ਨੇ ਉਨ੍ਹਾਂ ਤੋਂ ਹੀ ਗਾਇਕੀ ਦੀ ਸਿੱਖਿਆ ਹਾਸਲ ਕੀਤੀ ਹੈ। ਲਖਵਿੰਦਰ ਵਡਾਲੀ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਚਾਚੇ ਉਸਤਾਦ ਪਿਆਰੇ ਲਾਲ ਵਡਾਲੀ ਜੀ ਦੀ ਮੌਤ ਦੀ ਖਬਰ ਵੀ ਫੈਨਜ਼ ਨਾਲ ਸਾਂਝੀ ਕੀਤੀ ਹੈ।
Punjabi Bollywood Tadka

ਦੱਸਣਯੋਗ ਹੈ ਕਿ ਉਸਤਾਦ ਪੂਰਣਚੰਦ ਤੇ ਉਸਤਾਦ ਪਿਆਰੇ ਲਾਲ ਦੀ ਜੋੜੀ ਨੇ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ। ਵਾਡਲੀ ਬ੍ਰਦਰਸ ਅੰਮ੍ਰਿਤਸਰ ਦੇ ਨੇੜੇ ਇਕ ਪਿੰਡ 'ਚ ਰਹਿੰਦੇ ਹਨ ਤੇ ਦੋਵਾਂ ਨੂੰ ਪੰਜਾਬੀ ਸੂਫੀ ਗਾਇਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਦੋਵੇਂ ਨੇ ਜਲੰਧਰ ਦੇ ਹਰਬੱਲਾ ਮੰਦਰ 'ਚ ਪੇਸ਼ਕਾਰੀ ਜਾਂ ਲਾਈ ਸ਼ੋਅ ਕਰਨੇ ਸ਼ੁਰੂ ਕੀਤੇ ਸਨ। ਦੋਵਾਂ ਭਰਾਵਾਂ ਦੀ ਜੋੜੀ 'ਕਾਫੀਆਂ', 'ਗਜ਼ਲ' ਤੇ 'ਭਜਨ' ਵਰਗੇ ਕਈ ਤਰ੍ਹਾਂ ਦੀ ਗਾਇਕੀ ਕਰਦੇ ਸਨ। ਵਡਾਲੀ ਬ੍ਰਦਰਸ ਨੇ ਬਾਲੀਵੁੱਡ 'ਚ 'ਏ ਰੰਗਰੇਜ਼ ਮੇਰੇ', 'ਏਕ ਤੂੰ ਹੀ ਤੂੰ ਹੀ' ਵਰਗੇ ਕਈ ਸ਼ਾਨਦਾਰ ਗੀਤ ਵੀ ਦਿੱਤੇ। ਉਨ੍ਹਾਂ ਦਾ ਕਾਫੀ ਮਸ਼ਹੂਰ ਗੀਤ 'ਤੂੰ ਮਾਨੇ ਯਾ ਮਾਨੇ' ਇੰਟਰਨੈੱਟ ਤੇ ਲੋਕਾਂ 'ਚ ਕਾਫੀ ਮਸ਼ਹੂਰ ਹੋਇਆ।


Tags: Ustad Pyare Lal Wadali JiDeathSufi Singerਉਸਤਾਦ ਪਿਆਰੇ ਲਾਲ ਵਡਾਲੀ ਜੀ

Edited By

Sunita

Sunita is News Editor at Jagbani.