FacebookTwitterg+Mail

ਮੀਕਾ ਸਿੰਘ ਦੇ ਵੱਡੇ ਭਰਾ ਦਾ ਦਿਹਾਂਤ, ਪੰਜਾਬੀ ਗਾਇਕਾਂ ਨੇ ਇੰਝ ਦਿੱਤੀ ਸ਼ਰਧਾਂਜਲੀ

ustad shamsher singh dead
09 October, 2017 05:28:03 PM

ਨਵੀਂ ਦਿੱਲੀ— ਮਸ਼ਹੂਰ ਗਾਇਕ ਮੀਕਾ ਸਿੰਘ ਨੇ ਟਵੀਟ ਕਰ ਕੇ ਆਪਣੇ ਵੱਡੇ ਭਰਾ ਉਸਤਾਦ ਸ਼ਮਸ਼ੇਰ ਸਿੰਘ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਭਰਾ ਨਾਲ ਤਸਵੀਰ ਸਾਂਝੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ।

ਮੀਕਾ ਨੇ ਲਿਖਿਆ, ''ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ... ਸਾਡੇ ਪਰਵਾਰ ਲਈ ਬੇਹੱਦ ਦੁੱਖ ਭਰੀ ਖਬਰ, ਸਾਡੇ ਵੱਡੇ ਭਰਾ ਉਸਤਾਦ ਸ਼ਮਸ਼ੇਰ ਸਿੰਘ ਜੀ ਨਹੀਂ ਰਹੇ।''

ਜਾਣਕਾਰੀ ਮੁਤਾਬਕ ਦਲੇਰ ਮਹਿੰਦੀ (ਸ਼ਮਸ਼ੇਰ ਸਿੰਘ) ਅਤੇ ਉਨ੍ਹਾਂ ਦੇ ਭਰਾਵਾਂ 'ਤੇ ਲੋਕਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦਾ ਦੋਸ਼ ਲੱਗਣ ਤੋਂ ਬਾਅਦ ਸ਼ਮਸ਼ੇਰ ਸਿੰਘ ਚਰਚਾ 'ਚ ਆਏ ਸਨ।

ਪੁਲਸ ਨੇ ਸ਼ਮਸ਼ੇਰ ਸਿੰਘ 'ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕਾਂ ਨੇ ਟਵਿਟਰ ਰਾਹੀ ਸ਼ਮਸ਼ੇਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ।ਸਨ।


Tags: Mika SinghUstad Shamsher SinghDeadDaler MehndiPollywood celebrity

Edited By

Chanda Verma

Chanda Verma is News Editor at Jagbani.