FacebookTwitterg+Mail

'ਮੈਂ ਯਾਰ ਮਨਾਨਾ ਨੀ' ਗੀਤ 'ਚ ਵਾਣੀ ਕਪੂਰ ਨੇ ਦਿਖਾਈਆਂ ਹੌਟ ਅਦਾਵਾਂ (ਵੀਡੀਓ)

vaani kapoor
17 October, 2017 07:07:32 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਵਾਣੀ ਕਪੂਰ ਦਾ ਇਕ ਨਵਾਂ ਗੀਤ ਰਿਲੀਜ਼ ਹੋਇਆ ਹੈ ਜਿਸ 'ਚ ਉਹ ਬੇਫਿਕਰੇ ਹੋ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਗੀਤ 'ਚ ਵਾਣੀ ਦੀਆਂ ਬੋਲਡ ਅਦਾਵਾਂ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ। ਗੀਤ ਦੇ ਬੋਲ ਹਨ 'ਮੈਂ ਯਾਰ ਮਨਾਨਾ ਨੀ'।


ਦੱਸਣਯੋਗ ਹੈ ਕਿ ਇਹ ਗੀਤ ਸਾਲ 1973 'ਚ ਰਿਲੀਜ਼ ਹੋਈ ਫਿਲਮ 'ਦਾਗ' ਦੇ ਗੀਤ ਦਾ ਰੀਮੇਕ ਹੈ। ਇਸ ਗੀਤ ਨੂੰ ਯਸ਼ਿਤਾ ਸ਼ਰਮਾ ਨੇ ਗਾਇਆ ਅਤੇ ਕੋਰਿਓਗ੍ਰਾਫਰ ਤੁਸ਼ਾਰ ਕਾਲਿਆ ਨੇ ਕੀਤਾ ਹੈ। ਇਸ ਤੋਂ ਇਲਾਵਾ ਹਾਲ ਹੀ 'ਚ ਯਸ਼ ਰਾਜ ਫਿਲਮਸ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਅਗਲੀ ਫਿਲਮ 'ਚ ਵਾਣੀ ਰਿਤਿਕ ਰੋਸ਼ਨ ਨਾਲ ਰੋਮਾਂਸ ਕਰਦੀ ਦਿਖੇਗੀ। ਇਸ ਫਿਲਮ 'ਚ ਰਿਤਿਕ, ਵਾਣੀ ਤੋਂ ਇਲਾਵਾ ਟਾਈਗਰ ਸ਼ਰਾਫ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ।


Tags: Vaani Kapoor Main Yaar Manana Ni Song Yashita Sharma Remix Bollywood Actress