FacebookTwitterg+Mail

ਵਾਣੀ ਕਪੂਰ ਨੇ ਮੈਕਸਿਮ ਮੈਗਜ਼ੀਨ ਲਈ ਕਰਵਾਇਆ ਬੇਹੱਦ ਬੋਲਡ ਫੋਟੋਸ਼ੂਟ (ਦੇਖੋ ਤਸਵੀਰਾਂ)

vaani kapoor latest bold photoshoot
14 March, 2018 05:37:10 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਵਾਣੀ ਕਪੂਰ ਇਨ੍ਹੀਂ ਦਿਨੀਂ ਆਪਣੇ ਨਵੇਂ ਫੋਟੋਸ਼ੂਟ ਕਾਰਨ ਸੁਰਖੀਆਂ 'ਚ ਹੈ। ਅਭਿਨੇਤਰੀ ਵਾਣੀ ਕਪੂਰ ਨੇ ਹਾਲ ਹੀ 'ਚ ਮਸ਼ਹੂਰ ਮੈਗਜ਼ੀਨ ਮੈਕਸਿਮ ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਸ ਦਾ ਬੇਹੱਦ ਬੋਲਡ ਅੰਦਾਜ਼ ਨਜ਼ਰ ਆ ਰਿਹਾ ਹੈ।
Punjabi Bollywood Tadka
ਵਾਣੀ ਇਸ ਮੈਗਜ਼ੀਨ ਦੇ ਮਾਰਚ ਮਹੀਨੇ ਦੇ ਅੰਕ ਦੇ ਕਵਰ ਪੇਜ 'ਤੇ ਵੀ ਨਜ਼ਰ ਆਵੇਗੀ। ਵਾਣੀ ਕਪੂਰ ਦੇ ਇਸ ਫੋਟੋਸ਼ੂਟ ਦੀ ਕਾਫੀ ਚਰਚਾ ਹੋ ਰਹੀ ਹੈ।
Punjabi Bollywood Tadka
ਇਸ ਮੈਗਜ਼ੀਨ 'ਚ ਵਾਣੀ ਕਪੂਰ ਆਪਣੀ ਅਲੱਗ-ਅਲੱਗ ਰਾਏ ਰੱਖਦੀ ਵੀ ਨਜ਼ਰ ਆਵੇਗੀ।
Punjabi Bollywood Tadka
ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਵਾਣੀ ਨੇ ਮੈਕਸਿਮ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੋਵੇ, ਸਗੋਂ ਇਸ ਤੋਂ ਪਹਿਲਾਂ ਵੀ ਵਾਣੀ ਮੈਕਸਿਮ ਦੇ ਕਵਰ ਪੇਜ 'ਤੇ ਨਜ਼ਰ ਆ ਚੁੱਕੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਸਾਲ 2016 'ਚ ਵਾਣੀ ਦੀ ਫਿਲਮ 'ਬੇਫਿਕਰੇ' ਰਿਲੀਜ਼ ਹੋਈ ਸੀ, ਜਿਹੜੀ ਬਾਕਸ ਆਫਿਸ 'ਤੇ ਦਰਸ਼ਕਾਂ ਨੂੰ ਕੁਝ ਖਾਸ ਪਸੰਦ ਨਹੀਂ ਆਈ ਸੀ। ਫਿਲਹਾਲ ਵਾਣੀ ਅਜੇ ਕਿਸੇ ਪ੍ਰਾਜੈਕਟ ਦੇ ਇੰਤਜ਼ਾਰ 'ਚ ਹੈ। ਵਾਣੀ ਨੇ ਫਿਲਮ 'ਸ਼ੁੱਧ ਦੇਸੀ ਰੋਮਾਂਸ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਦੇ ਆਪੋਜ਼ਿਟ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆਏ ਸਨ।


Tags: Vaani Kapoor Photoshoot Maxim Magazine Instagram

Edited By

Rahul Singh

Rahul Singh is News Editor at Jagbani.