FacebookTwitterg+Mail

ਜਨਮਦਿਨ ਮੌਕੇ ਵਰੁਣ ਨੇ ਆਪਣੇ ਪਿਤਾ ਤੇ ਜੁੜਵਾ ਭਰਾ ਨਾਲ ਸ਼ੇਅਰ ਕੀਤੀ ਇਹ ਕਿਊਟ ਤਸਵੀਰ

varun dhawan
24 April, 2017 05:43:39 PM

ਮੁੰਬਈ— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਅੱਜ ਆਪਣਾ 30ਵਾਂ ਜਨਮਦਿਨ ਮਨ੍ਹਾ ਰਹੇ ਹਨ। ਪੂਰਾ ਬਾਲੀਵੁੱਡ ਇਸ ਮੌਕੇ ਉਨ੍ਹਾਂ ਨੂੰ ਵਧਾਈਆਂ ਦੇ ਰਿਹਾ ਹੈ। ਇਸ ਮੌਕੇ ਵਰੁਣ ਨੇ ਸੋਸ਼ਲ ਮੀਡੀਆ 'ਤੇ ਆਪਣੀ ਅਤੇ ਪਿਤਾ ਡੇਵਿਡ ਧਵਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਵਰੁਣ ਨਾ ਸਿਰਫ ਆਪਣੇ ਪਾਪਾ ਨਾਲ ਨਜ਼ਰ ਆ ਰਹੇ ਹਨ ਬਲਕਿ ਆਪਣੇ 'ਜੁੜਵਾ 2' ਭਰਾ ਨਾਲ ਨਜ਼ਰ ਆ ਰਹੇ ਹਨ। ਫਿਲਮ 'ਚ ਉਹ ਆਪਣਾ ਜੁੜਵਾ ਕਿਰਦਾਰ ਨਿਭਾਅ ਰਹੇ ਹਨ। ਦੋਵੇਂ ਹੀ ਇਸ ਤਸਵੀਰ 'ਚ ਬਹੁਤ ਕਿਊਟ ਲੱਗ ਰਹੇ ਹਨ।

ਜ਼ਿਕਰਯੋਗ ਹੈ ਕਿ ਵਰੁਣ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਜੁੜਵਾ 2' ਦੀ ਸ਼ੂਟਿੰਗ 'ਚ ਵਿਅਸਥ ਹਨ। ਇਸ ਫਿਲਮ 'ਚ ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂ ਨਾਲ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਹਾਲ ਹੀ 'ਚ ਤਾਪਸੀ ਨੇ ਲੰਦਨ ਤੋਂ ਇਕ ਤਸੀਵਰ ਸ਼ੇਅਰ ਕੀਤੀ ਸੀ ਜਿਸ 'ਚ ਇਹ ਦੋਵੇਂ ਬਹੁਤ ਮਸਤੀ ਕਰਦੇ ਨਜ਼ਰ ਆ ਰਹੇ ਸੀ। ਇਸ ਤੋਂ ਇਲਾਵਾ ਵਰੁਣ 'ਬਦਰੀਨਾਥ ਕੀ ਦੁਲਹਨੀਆ' ਨੇ ਬਾਕਸਆਫਿਸ 'ਤੇ ਬਹੁਤ ਵਧੀਆ ਕਮਾਈ ਕਰ ਗਈ ਹੈ। ਇਸ ਫਿਲਮ 'ਚ ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਲੀਡ ਕਿਰਦਾਰ 'ਚ ਨਜ਼ਰ ਆਈ ਸੀ।


Tags: Varun Dhawan Judwaa 2 David Dhawan Alia Bhatt cute ਵਰੁਣ ਧਵਨ ਜੁੜਵਾ