FacebookTwitterg+Mail

'ਅਕਤੂਬਰ' 'ਚ ਅਜਿਹੇ ਦਿਖਾਈ ਦੇਣਗੇ ਵਰੁਣ, ਤਸਵੀਰਾਂ ਹੋ ਰਹੀਆਂ ਵਾਇਰਲ

varun dhawan
10 December, 2017 07:21:19 PM

ਮੁੰਬਈ (ਬਿਊਰੋ)— ਨਿਰਦੇਸ਼ਕ ਸ਼ੂਜੀਤ ਸਰਕਾਰ ਦੀ ਆਉਣ ਵਾਲੀ ਫਿਲਮ 'ਅਕਤੂਬਰ' ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ ਅਤੇ ਫਿਲਮ ਦੀ ਪੋਸਟ ਪ੍ਰੋਡਕਸ਼ਨ ਦਾ ਕੰਮ ਹੋ ਰਿਹਾ ਹੈ। ਇਸ ਫਿਲਮ ਦੀ ਸ਼ੂਟਿੰਗ ਸਿਰਫ 38 ਦਿਨਾਂ 'ਚ ਖਤਮ ਹੋਈ ਹੈ ਅਤੇ ਹੁਣ ਫਿਲਮ ਦੀ ਪ੍ਰਮੋਸ਼ਨ 'ਤੇ ਧਿਆਨ ਦੇਣਾ ਸ਼ੁਰੂ ਕੀਤਾ ਜਾਵੇਗਾ। ਫਿਲਮ ਵਲੋਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਜਾਰੀ ਹੋ ਚੁੱਕੀਆਂ ਹਨ। ਹਾਲ ਹੀ 'ਚ ਫਿਲਮ ਸੈੱਟ ਤੋਂ ਦੋ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫਿਲਮ 'ਚ ਵਰੁਣ ਪਹਿਲੀ ਵਾਰ ਅਭਿਨੇਤਰੀ ਬਨਿਤਾ ਸੰਧੂ ਨਾਲ ਨਜ਼ਰ ਆਉਣਗੇ।

Punjabi Bollywood Tadka
ਦੱਸਣਯੋਗ ਹੈ ਕਿ 'ਅਕਤੂਬਰ' ਇਕ ਰੋਮਾਂਟਿੰਕ ਅਤੇ ਲਵ ਸਟੋਰੀ 'ਤੇ ਆਧਾਰਿਤ ਫਿਲਮ ਹੈ। ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਦਿਲੀ ਅਤੇ ਹਿਮਾਚਲ ਪ੍ਰਦੇਸ਼ 'ਚ ਹੋਈ ਹੈ। ਫਿਲਹਾਲ ਅਜੇ ਫਿਲਮ ਦੇ ਟਰੇਲਰ ਦਾ ਇੰਤਜਾਰ ਅਜੇ ਬਾਕੀ ਹੈ ਅਤੇ ਇਸ ਤੋਂ ਬਾਅਦ ਪਤਾ ਚੱਲ ਸਕੇਗਾ ਕਿ ਫਿਲਮ 'ਚ ਦੋਵਾਂ ਦੀ ਕੈਮਿਸਟਰੀ ਕਿਹੋ ਜਿਹੀ ਹੋਵੇਗੀ। ਇਸ ਤੋਂ ਇਲਾਵਾ ਇਹ ਫਿਲਮ 13 ਅਪ੍ਰੈਲ, 2018 ਨੂੰ ਰਿਲੀਜ਼ ਹੋਵੇਗੀ।

Punjabi Bollywood Tadka


Tags: Varun Dhawan October Viral Banita Sandhu Love Story Hindi Film