FacebookTwitterg+Mail

ਜੁਹੂ ਬੀਚ ਦੀ ਹਾਲਤ ਦੇਖ ਦੁੱਖੀ ਹਨ ਵਰੁਣ ਧਵਨ, ਨੌਜਵਾਨਾਂ ਨਾਲ ਸ਼ੁਰੂ ਕੀਤਾ ਸਫਾਈ ਅਭਿਆਨ

varun dhawan
06 June, 2018 02:22:41 PM

ਮੁੰਬਈ (ਬਿਊਰੋ)— ਬੀਤੇ ਦਿਨ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਵਰੁਣ ਧਵਨ ਨੇ ਮੁੰਬਈ ਦੇ ਜੁਹੂ ਬੀਚ 'ਤੇ ਸਵੱਛਤਾ ਦੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। ਵਰੁਣ ਨੇ ਬੀਚ 'ਤੇ ਪਲਾਸਟਿਕ ਬੋਤਲਾਂ ਨੂੰ ਕ੍ਰੱਸ਼ ਕਰਨ ਲਈ ਮੌਜੂਦ ਮਸ਼ੀਨਾਂ ਬਾਰੇ 'ਚ ਲੋਕਾਂ ਨੂੰ ਦੱਸਿਆ ਅਤੇ ਅਪੀਲ ਕੀਤੀ ਕਿ ਉਹ ਸਾਰੇ ਪਲਾਸਟਿਕ ਦੀ ਵਰਤੋਂ ਕਰਨੀ ਬੰਦ ਕਰ ਦੇਣ। ਇਸ ਦੇ ਨਾਲ ਹੀ ਉਨ੍ਹਾਂ ਨੇ ਵਾਤਾਵਰਣ ਸਵੱਛਤਾ ਦਾ ਮਹੱਤਵ ਸਮਝਾਉਂਦੇ ਹੋਏ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਣ ਅਤੇ ਇਸ 'ਚ ਆਪਣਾ ਯੋਗਦਾਨ ਦੇਣ ਲਈ ਕਿਹਾ।

Punjabi Bollywood Tadka

ਦੱਸਿਆ ਜਾ ਰਿਹਾ ਹੈ ਕਿ ਇਕ ਗਰੁੱਪ ਨੇ ਵਰੁਣ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਗੁਜ਼ਾਰਿਸ਼ ਕੀਤੀ ਸੀ, ਜਿਸ ਲਈ ਉਹ ਤੁਰੰਤ ਮੰਨ ਗਏ ਅਤੇ ਬੀਚ ਨੂੰ ਸੋਹਣਾ ਅਤੇ ਸਾਫ-ਸੁੱਥਰਾ ਬਣਾਉਣ ਦੇ ਕੰਮ 'ਚ ਆਪਣਾ ਯੋਗਦਾਨ ਦੇਣ 'ਚ ਆਪਣੀ ਮਨਜ਼ੂਰੀ ਦੇ ਦਿੱਤੀ। ਵਰੁਣ ਦੀ ਇੱਛਾ ਹੈ ਕਿ ਉਹ ਇਸ ਬੀਚ ਨੂੰ ਠੀਕ ਉਸੇ ਤਰ੍ਹਾਂ ਦਾ ਬਣਾ ਦੇਣ, ਜਿਸ ਤਰ੍ਹਾਂ ਦਾ ਉਨ੍ਹਾਂ ਦੇ ਬਚਪਨ 'ਚ ਹੁੰਦਾ ਸੀ। ਵਰੁਣ ਨੇ ਕਿਹਾ, ''ਮੈਂ ਕਈ ਸ਼ਾਮਾਂ ਇਸ ਬੀਚ 'ਤੇ ਆਪਣੇ ਦੋਸਤਾਂ ਨਾਲ ਕ੍ਰਿਕਟ ਖੇਡ ਕੇ ਅਤੇ ਬਰਫ ਦੇ ਗੋਲੇ ਖਾ ਕੇ ਗੁਜ਼ਾਰੀਆਂ ਹਨ।

Punjabi Bollywood Tadka

ਅੱਜ ਇਸ ਬੀਚ ਦੀ ਇਹ ਹਾਲਤ ਦੇਖ ਕੇ ਮੈਨੂੰ ਦੁੱਖ ਹੁੰਦਾ ਹੈ। ਵਰਸੋਵਾ ਬੀਚ ਇਸ ਗੱਲ ਦੀ ਉਦਾਹਰਨ ਹੈ ਕਿ ਜੇਕਰ ਲੋਕ ਚਾਹੁਣ ਤਾਂ ਕਿਸੇ ਵੀ ਤਰ੍ਹਾਂ ਬੀਚ ਨੂੰ ਸਾਫ ਕੀਤਾ ਜਾ ਸਕਦਾ ਹੈ। ਇਹ ਸਮਾਂ ਹੈ ਬਦਲਾਅ ਲਿਆਉਣ ਦਾ। ਮੈਂ ਚਾਹੁੰਦਾ ਹਾਂ ਕਿ ਮੇਰੀ ਭਤੀਜੀ ਵੀ ਇਸ ਬੀਚ 'ਤੇ ਉਸੇ ਤਰ੍ਹਾਂ ਖੇਡੇ, ਜਿਵੇਂ ਕਿ ਮੈਂ ਖੇਡਦਾ ਹੁੰਦਾ ਸੀ।'' ਉਨ੍ਹਾਂ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼ ਅਤੇ ਦੀਆ ਮਿਰਜ਼ਾ ਨੇ ਵੀ ਵਾਤਾਵਰਣ ਨੂੰ ਸਾਫ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ।

Punjabi Bollywood Tadka

ਦੀਆ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਪਲਾਸਟਿਕ 'ਤੇ ਰੋਕ ਲਗਾਉਣ ਬਾਰੇ ਦੱਸ ਰਹੀ ਹੈ। ਜੈਕਲੀਨ ਵੀ ਡੇਜ਼ੀ ਸ਼ਾਹ ਨਾਲ ਮਿਲ ਕੇ ਦਰੱਖਤ ਲਗਾਉਂਦੀ ਦਿਖ ਰਹੀ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਵਰੁਣ ਜਲਦ ਹੀ 'ਸੂਈ ਧਾਗਾ' ਅਤੇ 'ਕਲੰਕ' 'ਚ ਨਜ਼ਰ ਆਉਣਗੇ।

Punjabi Bollywood Tadka

 

 

Punjabi Bollywood Tadka

Punjabi Bollywood Tadka

Punjabi Bollywood Tadka


Tags: Varun DhawanJuhu BeachMumbaiDia Mirza Support Environment

Edited By

Chanda Verma

Chanda Verma is News Editor at Jagbani.