FacebookTwitterg+Mail

ਆਪਣੀ ਇਸ ਗਰਲਫਰੈਂਡ ਨਾਲ ਵਰੁਣ ਨੇ ਕੀਤਾ ਡਿਨਰ, ਤਸਵੀਰਾਂ ਵਾਇਰਲ

    1/12
28 September, 2016 11:02:06 PM
ਮੁੰਬਈ— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਕਾਫੀ ਦਿਨਾਂ ਤੋਂ ਆਪਣੀ ਫਿਲਮ 'ਬਦਰੀਨਾਥ ਕੀ ਦੁਲਹਨੀਆ' ਦੀ ਸ਼ੂਟਿੰਗ 'ਚ ਰੁੱਝੇ ਸਨ। ਹੁਣ ਉਹ ਮੁੰਬਈ ਵਾਪਸ ਆ ਚੁਕੇ ਹਨ ਤਾਂ ਕੁਝ ਸਮਾਂ ਆਪਣੀ ਗਰਲਫਰੈਂਡ ਨਤਾਸ਼ਾ ਨਾਲ ਵੀ ਬਤੀਤ ਕਰ ਰਹੇ ਹਨ। ਕੱਲ ਵਰੁਣ ਤੇ ਨਤਾਸ਼ਾ ਇਕ ਰੈਸਟੋਰੈਂਟ 'ਚ ਡਿਨਰ ਕਰਨ ਲਈ ਪਹੁੰਚੇ ਤੇ ਜਦੋਂ ਵਾਪਸ ਆ ਰਹੇ ਸਨ ਤਾਂ ਉਸ ਦੌਰਾਨ ਕੈਮਰੇ 'ਚ ਕੈਦ ਹੋ ਗਏ।
ਨਤਾਸ਼ਾ ਬਲੈਕ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਇਹ ਦੋਵੇਂ ਕਾਫੀ ਦਿਨਾਂ ਤੋਂ ਆਪਣੇ ਅਫੇਅਰ ਨੂੰ ਲੈ ਕੇ ਸੁਰਖੀਆਂ 'ਚ ਹਨ। ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਵਰੁਣ ਫੋਟੋਗ੍ਰਾਫਰਾਂ ਨੂੰ ਬਿਨਾਂ ਕਿਸੇ ਘਬਰਾਹਟ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਵਰੁਣ ਟੀ-ਸ਼ਰਟ ਤੇ ਜੀਨਜ਼ 'ਚ ਕਾਫੀ ਕੂਲ ਲੁੱਕ ਦੇ ਰਹੇ ਸਨ।

Tags: ਵਰੁਣ ਧਵਨ ਗਰਲਫਰੈਂਡ ਨਤਾਸ਼ਾ Varun Dhawan Girlfriend Natasha