FacebookTwitterg+Mail

ਵਿਰਾਟ ਨੂੰ ਛੱਡ ਅਨੁਸ਼ਕਾ ਨੇ ਇਸ ਐਕਟਰ ਨਾਲ ਖਰੀਦੀਆਂ ਸਾੜ੍ਹੀਆਂ, ਸ਼ੇਅਰ ਕੀਤੀ ਤਸਵੀਰ

varun dhawan with anushka sharma
20 February, 2018 12:23:59 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਵਰੁਣ ਧਵਨ ਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਅੱਜਕਲ ਭੋਪਾਲ 'ਚ ਆਪਣੀ ਆਉਣ ਵਾਲੀ ਫਿਲਮ 'ਸੂਈ ਧਾਗਾ' ਦੀ ਸ਼ੂਟਿੰਗ ਕਰ ਰਹੇ ਹਨ। ਦੋਹਾਂ ਨੇ ਸੋਮਵਾਰ ਨੂੰ ਬਹੁਤ ਸਾਰੀਆਂ ਚੰਦੇਰੀ ਦੀਆਂ ਸਾੜ੍ਹੀਆਂ ਖਰੀਦੀਆਂ। ਅਨੁਸ਼ਕਾ ਨੇ ਇੰਸਟਾਗਰਾਮ 'ਤੇ ਸਾੜ੍ਹੀਆਂ ਦੇ ਬਾਕਸ ਨਾਲ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵੀ ਸਾਂਝੀ ਕੀਤੀ।

 

A post shared by AnushkaSharma1588 (@anushkasharma) on

ਤਸਵੀਰ ਦੇ ਬਾਰੇ 'ਚ ਗੱਲ ਕਰਦੇ ਹੋਏ ਅਨੁਸ਼ਕਾ ਨੇ ਲਿਖਿਆ— ਆਪਣੀ ਛੁੱਟੀ ਦਾ ਦਿਨ ਮੈਂ ਬਹੁਤ ਸਾਰੀਆਂ ਚੰਦੇਰੀ ਦੀਆਂ ਸਾੜ੍ਹੀਆਂ ਸਿੱਧੇ ਕਾਰੀਗਰਾਂ ਤੋਂ ਖਰੀਦ ਕੇ ਬਿਤਾਇਆ। ਕਦੇ-ਕਦੇ ਇਕ ਸਾੜ੍ਹੀ ਬਣਾਉਣ 'ਚ ਇਕ ਮਹੀਨਾ ਤੱਕ ਲੱਗ ਜਾਂਦਾ ਹੈ। ਵਰੁਣ ਨੇ ਵੀ ਇਹੀ ਤਸਵੀਰ ਆਪਣੇ ਇੰਸਟਾ ਅਕਾਊਂਟ 'ਤੇ ਵੀ ਸ਼ੇਅਰ ਕੀਤੀ। 

 

A post shared by AnushkaSharma1588 (@anushkasharma) on

ਜ਼ਿਕਰਯੋਗ ਹੈ ਕਿ ਇਨ੍ਹਾਂ ਦੋਹਾਂ ਦੀ ਫਿਲਮ 'ਸੂਈ ਧਾਗਾ' ਸ਼ਰਤ ਕਟਾਰੀਆ ਨਿਰਦੇਸ਼ਤ ਕਰ ਰਹੇ ਹਨ। ਕੁਝ ਦਿਨਾਂ ਪਹਿਲਾਂ ਹੀ ਫਿਲਮ ਦਾ ਫਰਸਟ ਲੁੱਕ ਰਿਲੀਜ਼ ਹੋਇਆ ਸੀ। ਅਨੁਸ਼ਕਾ ਨੇ ਜਨਵਰੀ 'ਚ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਹ ਕਢਾਈ ਕਰਦੀ ਦਿਖੀ ਸੀ। ਵਰੁਣ ਨੇ ਵੀ ਆਪਣੇ ਟਵਿਟਰ ਹੈਂਡਲ 'ਤੇ ਸਿਲਾਈ ਕਰਦੇ ਹੋਏ ਇਕ ਤਸਵੀਰ ਪੋਸਟ ਕੀਤੀ ਸੀ। ਫਿਲਮ ਇਸ ਸਾਲ 28 ਸਤੰਬਰ ਨੂੰ ਰਿਲੀਜ਼ ਹੋਵੇਗੀ। ਪਹਿਲੀ ਵਾਰ ਵਰੁਣ ਤੇ ਅਨੁਸ਼ਕਾ ਨਾਲ ਕੰਮ ਕਰ ਰਹੇ ਹਨ। ਕੁਝ ਦਿਨਾਂ ਪਹਿਲਾਂ ਦੋਹਾਂ ਦੀ ਤਸਵੀਰ ਸਾਹਮਣੇ ਆਈ ਸੀ, ਜਿਸ 'ਚ ਉਹ ਸਕ੍ਰਿਪਟ ਪੜ੍ਹਦੇ ਨਜ਼ਰ ਆ ਰਹੇ ਸਨ।

 


Tags: Varun DhawanAnushka SharmaVirat KohliSui DhagaInstagramSharat Katariyaਵਰੁਣ ਧਵਨਅਨੁਸ਼ਕਾ ਸ਼ਰਮਾ

Edited By

Chanda Verma

Chanda Verma is News Editor at Jagbani.