FacebookTwitterg+Mail

ਨਹੀਂ ਹੋਇਆ ਵਰੁਣ ਧਵਨ ਦਾ ਬ੍ਰੇਕਅੱਪ, ਨਵੇਂ ਘਰ 'ਚ ਗਰਲਫਰੈਂਡ ਨਾਲ ਆਏ ਨਜ਼ਰ

varun dhawan with girlfriend in new house
17 December, 2017 03:38:14 PM

ਮੁੰਬਈ (ਬਿਊਰੋ)— ਵਰੁਣ ਧਵਨ ਤੇ ਨਤਾਸ਼ਾ ਦਲਾਲ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ। ਹਾਲਾਂਕਿ ਕੁਝ ਸਮੇਂ ਤੋਂ ਖਬਰਾਂ ਚੱਲ ਰਹੀਆਂ ਹਨ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਇਹ ਖਬਰਾਂ ਸਿਰਫ ਅਫਵਾਹ ਸਾਬਿਤ ਹੋ ਰਹੀਆਂ ਹਨ। ਅਸਲ 'ਚ ਵਰੁਣ ਨੇ ਮੁੰਬਈ 'ਚ ਆਪਣਾ ਨਵਾਂ ਘਰ ਖਰੀਦਿਆ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਆਪਣੇ ਨਵੇਂ ਘਰ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਕਈ ਦੋਸਤ ਨਜ਼ਰ ਆ ਰਹੇ ਹਨ, ਉਨ੍ਹਾਂ 'ਚੋਂ ਹੀ ਇਕ ਨਤਾਸ਼ਾ ਦਲਾਲ ਵੀ ਹੈ।

 

A post shared by Varun Dhawan (@varundvn) on

ਇਹ ਤਸਵੀਰ ਦੇਖ ਕੇ ਤਾਂ ਇਹੀ ਲੱਗ ਰਿਹਾ ਹੈ ਕਿ ਦੋਵੇਂ ਅਜੇ ਵੀ ਇਕੱਠੇ ਹਨ। ਦੱਸਣਯੋਗ ਹੈ ਕਿ ਦੋਵੇਂ ਸਕੂਲ ਦੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ ਪਰ ਦੋਵਾਂ ਨੇ ਮੀਡੀਆ ਦੇ ਸਾਹਮਣੇ ਕਦੇ ਵੀ ਆਪਣੇ ਰਿਸ਼ਤੇ ਨੂੰ ਅਧਿਕਾਰਕ ਨਹੀਂ ਕੀਤਾ।


Tags: Varun Dhawan Girlfriend Natasha Dalal Instagram New House