FacebookTwitterg+Mail

B'day Spcl: ਨਿਊਡ ਫੋਟੋਸ਼ੂਟ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਸੀ ਵੀਨਾ ਮਲਿਕ (ਦੇਖੋ ਤਸਵੀਰਾਂ)

    1/15
26 February, 2017 11:42:32 AM
ਮੁੰਬਈ— ਬਾਲੀਵੁੱਡ ਅਭਿਨੇਕਰੀ ਵੀਨਾ ਮਲਿਕ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 26 ਫਰਵਰੀ 1984 ਨੂੰ ਪਾਕਿਸਤਾਨ ਦੇ ਰਾਵਲਪਿੰਡੀ 'ਚ ਹੋਇਆ ਸੀ। ਵੀਨਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਉਹ ਆਪਣੇ ਬੋਲਡ ਫੋਟੋਸ਼ੂਟ ਲਈ ਕਾਫੀ ਮਸ਼ਹੂਰ ਹੈ। ਵੀਨਾ ਕਈ ਬਾਲੀਵੁੱਡ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਉਸ ਨੇ 'ਤੇਰੇ ਪਿਆਰ ਮੇਂ', 'ਗਲੀ ਗਲੀ ਮੇਂ ਚੋਰ ਹੈ', 'ਦਾਲ ਮੇਂ ਕੁਛ ਕਾਲਾ ਹੈ', 'ਜ਼ਿੰਦਗੀ 50-50', 'ਡਰਟੀ ਪਿਕਚਰ: ਸਿਲਕ ਸਕੱਾਥ ਮਾਗਾ', ਸੁਪਰ ਮਾਡਲ, ਸਮੇਤ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਕਈ ਫੋਟੋਸ਼ੂਟ ਵੀ ਕਰਵਾਏ ਹਨ।
ਜ਼ਿਕਰਯੋਗ ਹੈ ਕਿ, ਵੀਨਾ ਸਾਲ 2010 'ਚ 'ਬਿੱਗ ਬੌਸ ਸੀਜ਼ਨ 4' 'ਚ ਵੀ ਨਜ਼ਰ ਆ ਚੁੱਕੀ ਹੈ। ਵੀਨਾ ਦਾ ਨਾਂ ਕਈ ਕੰਟਰੋਵਰਸੀਆਂ ਨਾਲ ਵੀ ਜੁੜ ਚੁੱਕਾ ਹੈ। ਉਹ ਆਪਣੇ ਨਿਊਡ ਫੋਟੋਸ਼ੂਟ ਕਰਵਾ ਕੇ ਇੰਟਰਨੈੱਟ 'ਤੇ ਪਾ ਚੁੱਕੀ ਹੈ। ਉਸ ਨੇ ਦਸੰਬਰ 2013 'ਚ ਦੁਬਈ ਦੇ ਬਿਜਨੈੱਸਮੈਨ ਅਸਦ ਬਸ਼ੀਰ ਖਾਨ ਨਾਲ ਵਿਆਹ ਕਰਵਾਇਆ ਸੀ। ਜਨਮਦਿਨ ਮੌਕੇ 'ਤੇ ਵੀਨਾ ਦੀਆਂ ਦੇਖੋ ਕੁਝ ਗਲੈਮਰਸ ਤਸਵੀਰਾਂ।

Tags: Veena MalikbirthdayTere Pyar Meinਵੀਨਾ ਮਲਿਕਜਨਮਦਿਨਤੇਰੇ ਪਿਆਰ ਮੇਂ