FacebookTwitterg+Mail

'ਜੀਜਾ-ਸਾਲੀ' ਨੂੰ ਸਰੋਤਿਆਂ ਵੱਲੋਂ ਮਿਲ ਰਿਹੈ ਹੈ ਭਰਵਾਂ ਪਿਆਰ

11 February, 2017 10:16:55 AM
ਜਲੰਧਰ— 'ਹਵਾਵਾਂ', 'ਪਾਰਟੀ', 'ਵੀਜ਼ਾ', 'ਕੰਬਾਈਨ', 'ਜ਼ਫ਼ਰਨਾਮਾ', 'ਕਾਕੇ', 'ਪਜੈਰੋ', 'ਦੇਸੀ ਯਾਰ-1', 'ਦੇਸੀ ਯਾਰ-2' ਅਤੇ 'ਕੰਬਾਈਨ-2' ਆਦਿ ਕੈਸਿਟਾਂ ਅਤੇ ਗੀਤਾਂ ਨਾਲ ਪੰਜਾਬੀ ਗਾਇਕੀ 'ਚ ਨਿਵੇਕਲੀ ਪਛਾਣ ਬਣਾਉਣ ਵਾਲੇ ਲੋਕ ਗਾਇਕ ਵੀਰ ਸੁਖਵੰਤ ਤੇ ਬੀਬਾ ਰੇਨੂੰ ਰਣਜੀਤ ਦੇ ਸਿੰਗਲ ਟਰੈਕ 'ਜੀਜਾ-ਸਾਲੀ' ਨੂੰ ਹਰ ਵਰਗ ਦੇ ਸਰੋਤਿਆਂ ਦਾ ਭਰਵਾਂ ਪਿਆਰ ਮਿਲ ਰਿਹਾ ਹੈ।'' ਉਨ੍ਹਾਂ ਦਾ ਇਹ ਵਿਆਹ ਦੇ ਮਾਹੌਲ 'ਤੇ ਆਧਾਰਿਤ ਹੈ। ਇਸ ਗੀਤ ਨੂੰ ਭੁਪਿੰਦਰ ਸਿੱਧੂ ਨੇ ਲਿਖਿਆ ਤੇ ਸੰਗੀਤ ਰਾਜੂ ਬੱਬਲੂ ਨੇ ਤਿਆਰ ਕੀਤਾ ਹੈ। ਉਨ੍ਹਾਂ ਦੇ ਇਸ ਟਰੈਕ ਨੂੰ ਐੱਸ. ਐੱਮ. ਆਈ. ਦੇ ਨਿਰਮਾਤਾ ਸੱਜਣ ਦੂਹਣ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਦੋਂਕਿ ਵੀਡੀਓ ਦਾ ਨਿਰਦੇਸ਼ਨ ਜਗਦੀਪ ਸਿੰਘ ਨੇ ਕੀਤਾ ਹੈ। ਇਸ ਗੀਤ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹੈ ਹੈ। ਵੀਰ ਸੁਖਵੰਤ ਤੇ ਬੀਬਾ ਰੇਨੂੰ ਰਣਜੀਤ ਦਾ ਸਿੰਗਲ ਟਰੈਕ 'ਜੀਜਾ-ਸਾਲੀ' ਗੀਤ 3 ਮਿੰਟ 57 ਸੈਕਿੰਡ ਦਾ ਹੈ।

Tags: Veer Sukhwant Renu RanjitJIJA SALIਵੀਰ ਸੁਖਵੰਤਰੇਨੂੰ ਰਣਜੀਤ