FacebookTwitterg+Mail

Video: ਰਿਤਿਕ ਨੇ ਸੋਸ਼ਲ ਮੀਡੀਆ 'ਤੇ ਲਾਂਚ ਕੀਤਾ 'ਵੀਰਮ' ਦਾ ਟਰੇਲਰ

15 February, 2017 03:28:40 PM
ਮੁੰਬਈ- ਅਦਾਕਾਰ ਰਿਤਿਕ ਰੌਸ਼ਨ ਨੇ ਮੰਗਲਵਾਰ ਨੂੰ ਫੇਸਬੁੱਕ ਅਤੇ ਟਵਿੱਟਰ ਜਿਹੇ ਆਨਲਾਈਨ ਸੋਸ਼ਲ ਪਲੇਟਫਾਰਮ 'ਤੇ ਕੁਣਾਲ ਕਪੂਰ ਦੀ ਆਉਣ ਵਾਲੀ ਫਿਲਮ 'ਵੀਰਮ' ਦਾ ਟਰੇਲਰ ਲਾਂਚ ਕੀਤਾ ਹੈ। ਕੁਣਾਲ ਨੇ ਮੰਗਲਵਾਰ ਸਵੇਰੇ ਟਵਿਟਰ ਦੇ ਜ਼ਰੀਏ ਦੱਸਿਆ ਹੈ ਕਿ ਰਿਤਿਕ ਰੌਸ਼ਨ ਤਿੰਨ ਭਾਸ਼ਾਵਾਂ 'ਚ ਇਤਹਾਸ 'ਤੇ ਆਧਾਰਿਤ ਫਿਲਮ 'ਵੀਰਮ' ਦਾ ਟਰੇਲਰ ਲਾਂਚ ਕਰਨਗੇ। ਕੁਣਾਲ ਨੇ ਟਵੀਟ ਕੀਤਾ ਹੈ,''ਅੱਜ ਸਵੇਰੇ 10 ਵਜੇ ਰਿਤਿਕ ਰੌਸ਼ਨ ਫੇਸਬੁੱਕ 'ਤੇ 'ਵੀਰਮ' ਦਾ ਟਰੇਲਰ ਲਾਂਚ ਕਰਨਗੇ।'' ਰਿਤਿਕ ਨੇ ਆਪਣੀ ਫੇਸਬੁੱਕ ਅਤੇ ਟਵਿਟਰ ਪੇਜ਼ 'ਤੇ ਟਰੇਲਰ ਦਾ ਲਿੰਕ ਸ਼ੇਅਰ ਕਰਦੇ ਹੋਏ ਇਸ ਨੂੰ ਵਧੀਆ ਦੱਸਿਆ ਹੈ। ਕੁਣਾਲ ਨੇ ਫਿਲਮ 'ਕਾਬਿਲ' ਦੇ ਅਦਾਕਾਰ ਦੇ ਪੋਸਟ ਨੂੰ ਰੀ-ਟਵੀਟ ਕਰਦੇ ਹੋਏ ਧੰਨਵਾਦ ਕੀਤਾ ਹੈ।
ਫਿਲਮ 'ਵੀਰਮ' ਮਹਾਨ ਕਵੀ ਸ਼ੇਕਸਪੀਅਰ ਦੀ ਰਚਨਾ 'ਮੈਕਬੇਥ' ਨੂੰ ਤਬਦੀਲ ਕੀਤਾ ਗਿਆ ਹੈ। ਫਿਲਮ 'ਚ ਚੰਦੂ (ਕੁਣਾਲ) ਦੇ ਸਫਰ ਨੂੰ ਦਿਖਾਇਆ ਗਿਆ ਹੈ, ਜੋ ਕਿ ਇਕ ਕਾਲਾਰੀਪਾਇੱਟੂ ਯੋਧਾ ਹੈ, ਜਿਸ ਦਾ ਧੋਖੇ ਕਾਰਨ ਦਰਦਨਾਕ ਅੰਤ ਹੁੰਦਾ ਹੈ। ਚੰਦਰਕਲਾ ਆਰਟਜ਼ ਵਲੋਂ ਬਣਾਈ ਜਾ ਰਹੀ 'ਵੀਰਮ' ਹਿੰਦੀ, ਅੰਗਰੇਜ਼ੀ ਅਤੇ ਮਲਿਆਲਮ 'ਚ ਬਣੀ ਹੈ। ਜੈਰਾਜ ਨਿਰਦੇਸ਼ਿਤ ਇਹ ਫਿਲਮ ਔਂਰਗਾਬਾਦ, ਆਗਰਾ ਦੇ ਫਤਿਹਪੁਰ ਸੀਕਰੀ ਅਤੇ ਕੇਰਲ ਦੇ ਕੁਝ ਹਿੱਸਿਆਂ 'ਚ ਫਿਲਮਾਈ ਗਈ ਹੈ।

Tags: hrithik roshan Kunal kapoor Veeram Trailerਰਿਤਿਕ ਰੌਸ਼ਨਟਰੇਲਰ

About The Author

Anuradha Sharma

Anuradha Sharma is News Editor at Jagbani.