FacebookTwitterg+Mail

ਤੀਜੇ ਹਫਤੇ 'ਵੀਰੇ ਦੀ ਵੈਡਿੰਗ' ਦੀ ਕਮਾਈ 'ਚ ਆਈ ਗਿਰਾਵਟ, ਜਾਣੋ ਕਲੈਕਸ਼ਨ

veere di wedding
16 June, 2018 06:52:57 PM

ਮੁੰਬਈ (ਬਿਊਰੋ)— ਦੋ ਹਫਤੇ ਲਗਾਤਾਰ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕਰਨ ਤੋਂ ਬਾਅਦ 'ਵੀਰੇ ਦੀ ਵੈਡਿੰਗ' ਦੀ ਰਫਤਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਸਲਮਾਨ ਖਾਨ ਦੀ 'ਰੇਸ 3' ਰਿਲੀਜ਼ ਹੁੰਦੇ ਹੀ ਫਿਲਮ ਦੀ ਤੀਜੇ ਹਫਤੇ ਦੀ ਕਮਾਈ 'ਚ ਕਾਫੀ ਗਿਰਾਵਟ ਆਈ ਹੈ। ਤੁਹਾਨੂੰ ਦੱਸ ਦੇਈਏ ਇਸ ਫਿਲਮ ਨੇ ਰਿਲੀਜ਼ ਦੇ ਤੀਜੇ ਹਫਤੇ ਸ਼ੁੱਕਰਵਾਰ 70 ਲੱਖ ਦੀ ਕਮਾਈ ਕੀਤੀ ਹੈ। ਉੱਥੇ ਹੀ ਹੁਣ ਤੱਕ ਇਸ ਫਿਲਮ ਕੁੱਲ ਮਿਲਾ ਕੇ 77.83 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਅੰਕੜੇ ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਦੱਸਣਯੋਗ ਹੈ ਕਿ 'ਵੀਰੇ ਦੀ ਵੈਡਿੰਗ' 'ਚ ਸੋਨਮ ਕਪੂਰ, ਕਰੀਨਾ ਕਪੂਰ, ਸਵਰਾ ਭਾਸਕਰ, ਸ਼ਿਖਾ ਤਲਸਾਨਿਆ ਅਹਿਮ ਭੂਮਿਕਾ 'ਚ ਹਨ। ਉੱਥੇ ਹੀ ਇਸ ਫਿਲਮ ਨੂੰ ਭਾਰਤ 'ਚ 2,177 ਅਤੇ ਵਿਦੇਸ਼ਾਂ 'ਚ 470 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 30 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਇਹ ਫਿਲਮ ਆਉਣ ਵਾਲੇ ਦਿਨਾਂ 'ਚ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Kareena Kapoor Shashanka Ghosh Sonam Kapoor Veere Di Wedding Box Office HIndi Film

Edited By

Kapil Kumar

Kapil Kumar is News Editor at Jagbani.