FacebookTwitterg+Mail

'ਵੀਰੇ ਦੀ ਵੈਡਿੰਗ' ਦੇ ਟਰੇਲਰ 'ਚ ਗਾਲ੍ਹਾਂ ਕੱਢਦੀਆਂ ਨਜ਼ਰ ਆਈਆਂ ਕਰੀਨਾ, ਸੋਨਮ ਤੇ ਹੋਰ ਅਭਿਨੇਤਰੀਆਂ

veere di wedding trailer
25 April, 2018 04:04:04 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੀ ਕਮਬੈਕ ਫਿਲਮ 'ਵੀਰੇ ਦੀ ਵੈਡਿੰਗ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਡਾਇਰੈਕਟਰ ਸ਼ਸ਼ਾਂਕ ਘੋਸ਼ ਦੀ ਇਸ ਫਿਲਮ 'ਚ ਕਰੀਨਾ ਤੋਂ ਇਲਾਵਾ ਸੋਨਮ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਤਲਸਾਨੀਆ ਮੁੱਖ ਭੂਮਿਕਾ 'ਚ ਹਨ। ਫਿਲਮ ਨੂੰ ਸੋਨਮ ਕਪੂਰ ਦੀ ਭੈਣ ਰਿਆ ਕਪੂਰ ਨਾਲ ਏਕਤਾ ਕਪੂਰ ਸ਼ੋਭਾ ਕਪੂਰ ਤੇ ਨਿਖਿਲ ਆਡਵਾਨੀ ਨੇ ਪ੍ਰੋਡਿਊਸ ਕੀਤਾ ਹੈ। 1 ਜੂਨ 2018 ਨੂੰ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਐਡਲਟ ਚੈਟ ਨਾਲ ਭਰਿਆ ਹੈ ਟਰੇਲਰ
ਫਿਲਮ ਦਾ ਟਰੇਲਰ ਐਡਲਟ ਚੈਟ ਨਾਲ ਭਰਿਆ ਹੈ। ਸੋਨਮ ਕਪੂਰ ਇਕ ਸੀਨ 'ਚ ਭੈਣ ਨੂੰ ਗਾਲ੍ਹਾਂ ਕੱਢਦੀਆਂ ਨਜ਼ਰ ਆ ਰਹੀ ਹੈ। ਫਿਲਮ ਦੀ ਕਹਾਣੀ ਚਾਰ ਦੋਸਤਾਂ (ਸੋਨਮ ਕਪੂਰ, ਕਰੀਨਾ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਤਲਸਾਨੀਆ) ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ 1 ਜੂਨ 2018 ਨੂੰ ਰਿਲੀਜ਼ ਹੋ ਰਹੀ ਹੈ।  


Tags: Veere Di WeddingTrailerKareena Kapoor Khan Sonam KapoorSwara BhaskerShikha Talsania

Edited By

Sunita

Sunita is News Editor at Jagbani.