FacebookTwitterg+Mail

'ਵੇਖ ਬਰਾਤਾਂ ਚੱਲੀਆਂ' ਦਾ ਪਹਿਲਾ ਗੀਤ 'ਲਾਰੀ' ਯੂਟਿਊਬ 'ਤੇ ਖੱਟ ਰਿਹੈ ਇੰਨੇ ਵਿਊਜ਼

vekh barataan chaliyaan
18 July, 2017 12:45:29 PM

ਜਲੰਧਰ— Rhythm Boys Entertainment ਹਮੇਸ਼ਾ ਹੀ ਆਪਣੇ ਵੱਖ-ਵੱਖ ਯਤਨਾਂ ਕਰਕੇ ਜਾਣਿਆ ਜਾਂਦਾ ਹੈ ਤੇ ਅਜਿਹਾ ਹੀ ਬਿਲਕੁਲ ਵੱਖਰਾ ਯਤਨ ਇਕ ਵਾਰ ਫੇਰ ਲੈ ਕੇ ਆ ਰਹੇ ਹਨ ਫਿਲਮ 'ਵੇਖ ਬਰਾਤਾਂ ਚੱਲੀਆਂ' ਰਾਹੀਂ। ਇਸ ਫਿਲਮ ਵਿਚ ਮੁੱਖ ਰੂਪ ਵਿਚ ਬੀਨੂੰ ਢਿੱਲੋਂ ਅਤੇ ਰਣਜੀਤ ਬਾਵਾ ਹਨ। ਇਸ ਤੋਂ ਪਹਿਲਾਂ ਰਣਜੀਤ ਬਾਵਾ ਫਿਲਮ 'ਸਰਵਣ' ਜ਼ਰੀਏ ਪੰਜਾਬੀ ਫਿਲਮਾਂ ਵਿਚ ਆਪਣਾ ਡੈਬਿਊ ਕਰ ਚੁੱਕੇ ਹਨ।
ਇਸ ਫਿਲਮ ਦਾ ਪਹਿਲਾ ਗੀਤ 'ਲਾਰੀ' ਕੁਝ ਦਿਨਾਂ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਕਾਫੀ ਪਸਦੰ ਕਰ ਰਹੇ ਹਨ। ਹੁਣ ਤੱਕ ਇਹ ਗੀਤ ਯੂਟਿਊਬ 'ਤੇ 548,739 ਵਿਊਜ਼ ਨਾਲ ਟਿਕਿਆ ਹੋਇਆ ਹੈ। 
ਜਾਣਕਾਰੀ ਮੁਤਾਬਕ ਇਸ ਗੀਤ ਨੂੰ ਬੀਰ ਸਿੰਘ ਅਤੇ ਗੁਰਸ਼ਬਦ ਨੇ ਗਾਇਆ ਹੈ। ਇਹ ਗੀਤ ਬੀਰ ਸਿੰਘ ਵੱਲੋਂ ਲਿਖਿਆ ਅਤੇ ਸੰਗੀਤ ਗੁਰਮੋਹ ਵੱਲੋਂ ਤਿਆਰ ਕੀਤਾ ਗਿਆ ਹੈ। ਕਸ਼ੀਤੀਜ ਚੌਧਰੀ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ, ਜੋ ਇਸ ਤੋਂ 'ਪਹਿਲਾਂ ਮੈਂ ਤੇਰੀ ਤੂੰ ਮੇਰਾ', 'ਯਾਰਾਂ ਓ ਦਿਲਦਾਰਾ' ਅਤੇ 'ਹੀਰ ਰਾਂਝਾ' ਵਰਗੀਆਂ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ। 


ਜ਼ਿਕਰਯੋਗ ਹੈ ਕਿ ਇਸ ਫਿਲਮ ਵਿਚ ਟੀ. ਵੀ. ਸੀਰੀਅਲ ਦੀ ਮਸ਼ਹੂਰ ਅਦਾਕਾਰਾ ਕਵਿਤਾ ਕੌਸ਼ਿਕ ਵੀ ਮੁੱਖ ਕਿਰਦਾਰ ਵਿਚ ਹੈ। ਕਵਿਤਾ ਕੌਸ਼ਿਕ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਵਿਚ ਦੇਖਣ ਨੂੰ ਮਿਲੇਗੀ।
ਹਮੇਸ਼ਾਂ ਆਪਣੇ ਕਿਰਦਾਰਾਂ ਵਿਚ ਹਰਿਆਣਵੀ ਬੋਲਣ ਵਾਲੀ ਕਵਿਤਾ ਕੌਸ਼ਿਕ ਨੂੰ ਪੰਜਾਬੀ ਵਿਚ ਬੋਲਦੇ ਦੇਖਣਾ ਕਾਫੀ ਦਿਲਚਸਪ ਹੋਵੇਗਾ। ਫਿਲਮ 'ਵੇਖ ਬਰਾਤਾਂ ਚੱਲੀਆਂ' 28 ਜੁਲਾਈ 2017 ਨੂੰ ਰਿਲੀਜ਼ ਹੋਵੇਗੀ।


Tags: Pollywood Celebrity Punjabi MovieVekh Barataan ChaliyaanBinnu Dhillon Kavita Kaushik Jaswinder Bhalla Karamjit Anmol Govind Namdevਬੀਨੂੰ ਢਿੱਲੋਂਵੇਖ ਬਰਾਤਾਂ ਚੱਲੀਆਂਅਮਰਿੰਦਰ ਗਿੱਲ