FacebookTwitterg+Mail

Charity Event ਦਾ ਹਿੱਸਾ ਬਣਨਗੇ ਨਿੰਜ਼ਾ :Vibe 2k17

vibe 2k17 a mega charity event
24 March, 2017 04:55:20 PM
ਜਲੰਧਰ— ਚੰਡੀਗੜ੍ਹ ਵਰਗੇ ਸ਼ਹਿਰ 'ਚ ਆਏ ਦਿਨੀਂ ਕੋਈ-ਨਾ-ਕੋਈ ਸਮਾਰੋਹ ਹੁੰਦਾ ਹੀ ਰਹਿੰਦਾ ਹੈ। ਜਿਨ੍ਹਾਂ 'ਚੋਂ ਜ਼ਿਆਦਾਤਰ ਸਮਾਰੋਹ ਇਸ ਤਰ੍ਹਾਂ ਦੇ ਹੁੰਦੇ ਹਨ, ਜੋ ਕਿ ਕਿਸੇ ਚੈਰਿਟੀ ਨਾਲ ਜੁੜੇ ਹੁੰਦੇ ਹਨ। ਇਸੇ ਤਰ੍ਹਾਂ ਦਾ ਇਕ ਚੈਰਿਟੀ ਈਵੈਂਟ Vibe 2k17 , 25 ਮਾਰਚ ਨੂੰ ਚੰਡੀਗੜ ਸੈਕਟਰ-10 Leisure Valley 'ਚ ਹੋਣ ਜਾ ਰਿਹਾ ਹੈ। ਇਹ ਨੇਕ ਉਪਰਾਲਾ ਡੀ. ਏ. ਵੀ. ਕਾਲਜ ਚੰਡੀਗੜ ਦੇ ਵਿਦਿਆਰਥੀਆਂ ਵੱਲੋਂ ਕਰਵਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਸਮਾਰੋਹ 'ਚੋਂ ਇਕੱਠਾ ਹੋਣ ਵਾਲਾ ਫੰਡ ਕੈਂਸਰ ਪੀੜਿਤ ਮਰੀਜਾਂ ਦੇ ਇਲਾਜ਼ ਲਈ ਵਰਤਿਆ ਜਾਵੇਗਾ। ਇਸ ਸਮਾਰੋਹ ਨੂੰ ਹੋਰ ਵੀ ਰੌਚਕ ਬਣਾਉਣ ਲਈ ਕਈ ਪ੍ਰਕਾਰ ਦੀਆਂ ਪੇਸ਼ਕਾਰੀਆਂ ਵੀ ਰੱਖੀਆ ਗਈਆਂ ਹਨ। ਪੰਜਾਬੀ ਮਸ਼ਹੂਰ ਗਾਇਕ ਨਿੰਜ਼ਾ ਵੀ ਇਸ ਸਮਾਰੋਹ ਦਾ ਹਿੱਸਾ ਬਣਗੇ ਅਤੇ ਆਪਣੀ ਗਾਇਕੀ ਨਾਲ ਚਾਰ-ਚੰਨ ਲਾਉਣਗੇ। ਇਸ ਤਰ੍ਹਾਂ ਦੇ ਸਮਾਰੋਹ, ਕਿ ਦੂਜਿਆਂ ਲਈ ਮਦਦਗਾਰ ਸਾਬਿਤ ਹੋਵੇ। ਇਹ ਇਕ ਬਹੁਤ ਹੀ ਚੰਗਾ ਅਤੇ ਨੇਕ ਉਪਰਾਲਾ ਹੈ।

Tags: Ninja Kru 172 Kunal TMega Charity EventDAV College ChandigarhLeisure Valley Sector 10ਨਿੰਜ਼ਾਚੈਰਿਟੀ ਈਵੈਂਟ