FacebookTwitterg+Mail

ਆਖਿਰ ਕੀ ਪਤਾ ਲੱਗਿਆ ਵਿੱਦਿਆ ਬਾਲਨ ਨੂੰ ਆਪਣੇ ਪਿਛਲੇ ਜਨਮ ਦਾ ਰਾਜ, ਜਾਣੋ ਪੂਰਾ ਮਾਮਲਾ

    1/2
26 October, 2016 10:46:48 AM
ਮੁੰਬਈ— ਬਾਲੀਵੁੱਡ ਅਭਿਨੇਤਰੀ ਵਿੱਦਿਆ ਬਾਲਨ ਦੱਖਣੀ ਭਾਰਤ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਜਨਮ ਕੇਰਲ 'ਚ ਹੋਇਆ ਅਤੇ ਮੁੰਬਈ 'ਚ ਪਾਲਣ-ਪੋਸ਼ਣ ਹੋਇਆ ਹੈ ਪਰ ਇੰਨੀਂ ਦਿਨੀਂ ਉਨ੍ਹਾਂ ਨੂੰ ਆਪਣੇ ਪਿਛਲੇ ਜਨਮ ਦੀ ਇਕ ਗੱਲ ਯਾਦ ਆ ਗਈ ਹੈ। ਇਸ ਲਈ ਉਹ ਕਹਿੰਦੀ ਹੈ ਕਿ ਸ਼ਾਇਦ ਉਹ ਪਹਿਲਾਂ ਬੰਗਾਲੀ ਸੀ।
ਅਸਲ 'ਚ ਵਿੱਦਿਆ ਨੂੰ ਇੰਨੀਂ ਦਿਨੀਂ ਕੋਲਕੱਤਾ ਨਾਲ ਕਾਫੀ ਪਿਆਰ ਹੋ ਗਿਆ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੀਆਂ ਹਾਲ ਹੀ 'ਚ ਜ਼ਿਆਦਾਤਰ ਫਿਲਮਾਂ ਕੋਲਕੱਤਾ ਅਤੇ ਪੱਛਮੀ ਬੰਗਾਲ 'ਚ ਸ਼ੂਟ ਹੋਈਆਂ ਹਨ। ਉਹ ਹੁਣ ਫਿਰ ਤੋਂ ਕੋਲਕਾਤਾ ਪਹੁੰਚ ਗਈ ਹੈ ਉਨ੍ਹਾਂ ਨੂੰ ਕੋਲਕੱਤੇ ਨੂੰ ਲੈ ਕੇ ਇਕ ਗੱਲ ਯਾਦ ਆ ਗਈ ਹੈ। ਉਹ ਕਹਿੰਦੀ ਹੈ, '' ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਪਿਛਲੇ ਜਨਮ 'ਚ ਜ਼ਰੂਰ ਬੰਗਾਲੀ ਹੀ ਹੋਵਾਗੀ। ਭਾਵੇਂ ਮੈਂ ਇਸ ਸ਼ਹਿਰ 'ਚ ਜਨਮ ਨਹੀਂ ਲਿਆ ਹੈ ਪਰ ਮੈਂ ਇਸ ਸ਼ਹਿਰ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਅਸਲ 'ਚ ਉਸ ਨੂੰ ਹੁਣ ਮਲਿਆਲੀ ਕਵਿਤਰੀ ਕਮਲਾ ਦਾਸ ਦੀ ਬਾਇਓਪਿਕ ਫਿਲਮ ''ਆਮੀ'' ਲਈ ਕੋਲਕੱਤਾ 'ਚ ਹੀ ਸ਼ੂਟ ਕਰਨਾ ਹੈ। ਇਸ ਫਿਲਮ 'ਚ ਉਨ੍ਹਾਂ ਦਾ ਕਾਫੀ ਬੋਲਡ ਕਿਰਦਾਰ ਹੈ। ਕਮਲਾ ਦਾਸ ਇਕ ਵਿਵਾਦਪੂਰਨ ਲੇਖਕ ਸੀ। ਜਿਸ ਦੀ 2009 'ਚ 75 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ। 1999 'ਚ ਇਸਲਾਮ ਧਰਮ ਨੂੰ ਅਪਣਾਉਣ ਦੇ ਫੈਸਲੇ ਲਈ ਉਨ੍ਹਾਂ ਨੂੰ ਕਾਫੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। Àਹ ਇਸ ਕਿਰਦਾਰ ਲਈ ਕੋਲਕੱਤਾ 'ਚ ਸ਼ੂਟਿੰਗ ਕਰੇਗੀ।
ਜ਼ਿਕਰਯੋਗ ਹੈ ਕਿ ਆਪਣੇ ਕੈਰੀਅਰ ਦੀ ਪਹਿਲੀ ਫਿਲਮ 'ਪਰਿਣੀਤਾ' ਦੀ ਸ਼ੂਟਿੰਗ ਵੀ ਉਨ੍ਹਾਂ ਨੇ ਕੋਲਕੱਤਾ 'ਚ ਹੀ ਕੀਤੀ ਸੀ। ਉਸ ਤੋਂ ਬਾਅਦ 'ਕਹਾਣੀ' ਅਤੇ 'ਨੋ ਵਨ ਕਿਲ ਜੇਸਿਕਾ' ਵੀ। ਉਨ੍ਹਾਂ ਦੀ ਪਿਛਲੀ ਫਿਲਮ 'ਤੀਨ' ਦੀ ਸ਼ੂਟਿੰਗ ਕੋਲਕੱਤਾ ਦੇ ਚੰਦਨ ਨਗਰ 'ਚ ਕੀਤੀ ਗਈ ਸੀ ਅਤੇ ਆਉਣ ਵਾਲੀ ਫਿਲਮ 'ਕਹਾਣੀ 2' ਦੀ ਸ਼ੂਟਿੰਗ ਕਾਲਿੰਪੋਂਗ 'ਚ ਕਰੇਗੀ। ਇਹ ਨਵੀਂ ਫਿਲਮ 'ਬੇਗਮ ਜਾਨ' ਦੇ ਕੁਝ ਭਾਗ ਦੀ ਸ਼ੂਟਿੰਗ ਵੀ ਪੱਛਮੀ ਬੰਗਾਲ ਦੇ ਬੋਡਰ ਪਤਜੋਰ 'ਚ ਹੋਈ।

Tags: ਵਿੱਦਿਆ ਬਾਲਨਬਾਲੀਵੁੱਡ ਅਭਿਨੇਤਰੀ Vidya Balan Bollywood actress