FacebookTwitterg+Mail

B'dsay Spl: 'ਪਰੀਣਿਤਾ' ਨਾਲ ਆਪਣੀ ਐਕਟਿੰਗ ਦੀ ਸ਼ੁਰੂਆਤ ਕਰਨ ਵਾਲੀ ਵਿਦਿਆ ਨੇ ਦਿਖਾਈਆ ਹੌਟ ਲੁੱਕ(ਤਸਵੀਰਾਂ)

    1/17
02 January, 2017 09:44:27 AM
ਮੁੰਬਈ—'ਪਰੀਣਿਤਾ' ਫੇਮ ਅਦਾਕਾਰਾ ਵਿਦਿਆ ਬਾਲਨ ਅੱਜ 39 ਸਾਲ ਦੀ ਹੋ ਗਈ ਹੈ। ਉਸ ਦਾ ਜਨਮ 1 ਜਨਵਰੀ, 1978 ਨੂੰ ਹੋਇਆ। ਉਸ ਨੇ ਕੈਰੀਅਰ ਦੀ ਸ਼ੁਰੂਆਤ ਮਿਊਜ਼ਿਕ ਐਲਬਮ ਅਤੇ ਟੀ.ਵੀ. ਵਿਗਿਆਪਨ ਨਾਲ ਕੀਤੀ। ਵਿਦਿਆ ਨੇ ਬੰਗਲਾ ਫਿਲਮ 'ਭਾਲੋ ਥੇਕੋ' ਨਾਲ ਆਪਣਾ ਐਕਟਿੰਗ ਕੈਰੀਅਰ ਸ਼ੁਰੂਆਤ ਕੀਤਾ। ਬਾਲੀਵੁੱਡ 'ਚ ਉਸ ਨੇ ਪਹਿਲੀ ਫਿਲਮ 'ਪਰੀਣਿਤਾ' ਨਾਲ ਕਦਮ ਰੱਖਿਆ। ਇਸ ਫਿਲਮ ਲਈ ਉਸ ਨੂੰ ਸਰਵਸ੍ਰੇਸ਼ਠ ਉਭਰਦੀ ਅਦਾਕਾਰਾ ਦਾ ਫਿਲਮਫੇਅਰ ਪੁਰਸਕਾਰ ਵੀ ਦਿੱਤਾ ਗਿਆ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ 'ਗੁਰੂ', 'ਲੱਗੇ ਰਹੋ ਮੁਨਾ ਭਾਈ', 'ਸਲਾਮ-ਏ-ਇਸ਼ਕ', 'ਇਕਲੱਵਿਆ', 'ਹੇ ਬੇਬੀ' ਅਤੇ 'ਡਰਟੀ ਪਿਕਰ' ਵਰਗੀਆਂ ਕਈ ਫਿਲਮਾਂ ਕੀਤੀਆਂ। ਉਸ ਤੋਂ ਇਲਾਵਾ ਵੀ ਵਿਦਿਆ ਨੂੰ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੁਰਸਕਾਰ ਮਿਲੇ ਹਨ। ਉਸ ਨੇ 2012 'ਚ ਯੂ-ਟੀ ਵੀ ਮੋਸ਼ਨ ਪਿਕਚਰ ਦੇ ਸੀਈਓ ਸਿਧਾਰਥ ਰਾਏ ਕਪੂਰ ਨਾਲ ਵਿਆਹ ਕੀਤਾ। ਵਿਦਿਆ ਦੀ ਸਟਾਈਲਿਸ਼ ਤਸਵੀਰਾਂ ਦੇਖ ਸਕਦੇ ਹੋ।

Tags: ਵਿਦਿਆ ਬਾਲਨਪਰੀਣਿਤਾਲੁੱਕਜਨਮਦਿਨVidya Balan parinita look birthday