FacebookTwitterg+Mail

ਬਾਲੀਵੁੱਡ ਨੂੰ ਹਾਲੀਵੁੱਡ ਤੋਂ ਪਿੱਛੇ ਨਹੀਂ ਮੰਨਦੀ ਵਿਦਿਆ ਬਾਲਨ

vidya balan
26 March, 2017 10:30:10 AM
ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਵਿਦਿਆ ਬਾਲਨ ਦਾ ਕਹਿਣਾ ਹੈ ਕਿ ਬਾਲੀਵੁੱਡ ਕਿਸੇ ਪੱਖੋਂ ਵੀ ਹਾਲੀਵੁੱਡ ਤੋਂ ਪਿੱਛੇ ਨਹੀਂ ਹੈ। ਵਿਦਿਆ ਬਾਲਨ ਨੇ ਕਿਹਾ ਕਿ ਬਾਲੀਵੁੱਡ 'ਚ ਚੰਗੇ ਕਲਾਕਾਰਾਂ ਦੀ ਕਮੀ ਨਹੀਂ ਹੈ। ਹੁਣ ਤੁਸੀਂ ਇਕ ਪਾਸੇ ਦੇਖੋ ਕਿ ਰਣਬੀਰ ਕਪੂਰ ਕਿੰਨੀ ਵਧੀਆ ਅਦਾਕਾਰੀ ਕਰਦੇ ਹਨ। ਕਿਸੇ ਫਿਲਮ 'ਚ ਉਹ 'ਰਾਕ ਸਟਾਰ' ਬਣ ਕੇ ਗਾਉਂਦੇ ਵੀ ਹਨ ਅਤੇ ਜਦੋਂ ਉਹ 'ਬਰਫੀ' ਵਰਗੀ ਫਿਲਮ 'ਚ ਕੰਮ ਕਰਦੇ ਹਨ ਤਾਂ ਬਿਨਾਂ ਜ਼ੁਬਾਨ ਦੇ ਵੀ ਦਰਸ਼ਕਾਂ ਦੇ ਚਹੇਤੇ ਬਣ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਵਿਦਿਆ ਬਾਲਨ ਨੇ ਕਿਹਾ ਕਿ ਇਕ ਫਿਲਮ 'ਚ ਸਲਮਾਨ ਮੁੰਨੀ ਨਾਲ ਡਾਂਸ ਕਰਦੇ ਤਾਂ ਦੂਜੀ ਫਿਲਮ ਮੁੰਨੀ ਨਾਲ 'ਬਜਰੰਗੀ ਭਾਈਜਾਨ' ਵੀ ਬਣਾਉਂਦੇ ਹਨ। ਇਸ ਪੱਖੋਂ ਬਾਲੀਵੁੱਡ ਕਿਸੇ ਰੂਪ 'ਚ ਵੀ ਹਾਲੀਵੁੱਡ ਤੋਂ ਘੱਟ ਨਹੀਂ ਹੈ।
ਵਿੱਦਿਆ ਬਾਲਨ ਇਨ੍ਹੀਂ ਦਿਨੀਂ ਆਪਣੀ ਮਹਿਲਾ ਪ੍ਰਧਾਨ ਫਿਲਮ 'ਬੇਗਮ ਜਾਨ' ਨੂੰ ਲੈ ਕੇ ਸੁਰਖੀਆਂ 'ਚ ਹੈ। ਜ਼ਿਕਰਯੋਗ ਹੈ ਕਿ ਫਿਲਮ 'ਚ ਵਿੱਦਿਆ ਸਮੇਤ ਸਾਰੀਆਂ ਲੜਕੀਆਂ ਖੂਬ ਗਾਲ੍ਹਾਂ ਕੱਢਦੀਆਂ ਨਜ਼ਰ ਆਉਣਗੀਆਂ। ਇਸ 'ਤੇ ਵਿੱਦਿਆ ਹੱਸਦੀ ਹੋਈ ਕਹਿੰਦੀ ਹੈ ਕਿ ਮੇਰੇ ਲਈ ਇਹ ਬਹੁਤ ਹੀ ਸੌਖਾਲਾ ਕਿਰਦਾਰ ਸੀ, ਕਿਉਂਕਿ ਮੈਂ ਤਾਂ ਰੋਜ਼ ਗਾਲਾਂ ਕੱਢਦੀ ਹਾਂ। ਵਿੱਦਿਆ ਨੇ ਅੱਗੇ ਕਿਹਾ ਕਿ ਮੈਂ ਸ਼ੂਟਿੰਗ ਦੌਰਾਨ ਇੰਨੀਆਂ ਗਾਲ੍ਹਾਂ ਕੱਢ ਚੁੱਕੀ ਹਾਂ ਕਿ ਹੁਣ ਮੈਂ ਗਾਲ੍ਹਾਂ ਕੱਢਣ 'ਚ ਸਹਿਜ ਮਹਿਸੂਸ ਕਰਦੀ ਹਾਂ। ਉਸ ਨੇ ਕਿਹਾ ਕਿ ਮੈਂ ਹੁਣ ਵੀ ਗਾਲ੍ਹਾਂ ਕੱਢ ਸਕਦੀ ਹਾਂ ਪਰ ਤੁਸੀਂ ਮੈਨੂੰ ਸੁਣ ਨਹੀਂ ਸਕੋਗੇ।

Tags: Vidya BalanRock StarBarfiਵਿਦਿਆ ਬਾਲਨਰਾਕ ਸਟਾਰਬਰਫੀ