FacebookTwitterg+Mail

ਇਹ ਹੌਟ ਸਾਊਥ ਇੰਡੀਅਨ ਅਭਿਨੇਤਰੀ ਹੈ ਵਿਦਿਆ ਬਾਲਨ ਦੀ ਭੈਣ, ਰੇਪ ਮਾਮਲੇ 'ਚ ਟਿੱਪਣੀ ਕਰਨ 'ਤੇ ਆਈ ਸੀ ਸੁਰਖੀਆਂ 'ਚ

    1/13
11 March, 2017 07:28:56 PM
ਮੁੰਬਈ— ਸਾਊਥ ਇੰਡੀਅਨ ਫਿਲਮਾਂ ਦੀ ਸੁਪਰਸਟਾਰ ਪ੍ਰਿਆਮਣੀ ਨੇ ਹਾਲ ਹੀ 'ਚ 'ਬਾਂਬੇ' ਵਰਗੀ ਫਿਲਮ 'ਚ ਕੰਮ ਕਰ ਚੁੱਕੇ ਅਭਿਨੇਤਾ ਅਰਵਿੰਦ ਸਵਾਮੀ ਨਾਲ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਸਲ 'ਚ ਡਾਇਰੈਕਟਰ ਸੇਲਵਾ ਅਰਵਿੰਦ ਨੂੰ ਲੀਡ ਹੀਰੋ ਲੈ ਕੇ ਇਕ ਤਾਮਿਲ ਫਿਲਮ ਬਣਾਉਣ ਵਾਲੇ ਹਨ। ਇਸ 'ਚ ਅਭਿਨੇਤਰੀ ਲਈ ਜਦੋਂ ਉਨ੍ਹਾਂ ਨੇ ਪ੍ਰਿਆਮਣੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕੰਮ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ।
ਦੱਸਣਯੋਗ ਹੈ ਕਿ ਪ੍ਰਿਆਮਣੀ ਇਕ ਰੇਪ ਮਾਮਲੇ 'ਚ ਟਿੱਪਣੀ ਕਰਨ 'ਤੇ ਯੂਜ਼ਰਸ ਦੇ ਗੁੱਸੇ ਦਾ ਸ਼ਿਕਾਰ ਹੋ ਚੁੱਕੀ ਹੈ। ਪ੍ਰਿਆਮਣੀ ਨੇ ਫਿਲਮ 'ਚ ਅਰਵਿੰਦ ਨਾਲ ਕੰਮ ਨਾ ਕਰਨ ਦੀ ਵਜ੍ਹਾ ਦੱਸਦਿਆਂ ਕਿਹਾ, 'ਇਸ 'ਚ ਮੇਰੇ ਰੋਲ ਨੂੰ ਮਹੱਤਵ ਨਹੀਂ ਦਿੱਤਾ ਗਿਆ ਹੈ। ਅਸਲ 'ਚ ਇਸ 'ਚ ਪ੍ਰਿਆਮਣੀ ਨੂੰ ਅਰਵਿੰਦ ਸਵਾਮੀ ਦੇ ਕਿਰਦਾਰ ਦੀ ਪੱਕੀ ਦੋਸਤ ਦਾ ਰੋਲ ਮਿਲਿਆ। ਹਾਲਾਂਕਿ ਬਾਅਦ 'ਚ ਜਦੋਂ ਇਸ ਰੋਲ ਲਈ ਡਾਇਰੈਕਟਰ ਨੇ ਅਭਿਨੇਤਰੀ ਸਿਮਰਨ ਨਾਲ ਗੱਲ ਕੀਤੀ ਤਾਂ ਉਹ ਖੁਸ਼ੀ-ਖੁਸ਼ੀ ਇਸ ਲਈ ਰਾਜ਼ੀ ਹੋ ਗਈ।
ਪ੍ਰਿਆਮਣੀ ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਦੀ ਕਜ਼ਨ ਹੈ। ਪ੍ਰਿਆਮਣੀ ਦਾ ਅਸਲੀ ਨਾਂ ਪ੍ਰਿਆ ਵਾਸੁਦੇਵ ਮਣੀ ਅਈਅਰ ਹੈ। ਉਸ ਦਾ ਜਨਮ 4 ਜੂਨ 1984 ਨੂੰ ਬੰਗਲੌਰ 'ਚ ਹੋਇਆ। ਪ੍ਰਿਆ ਜਦੋਂ 12ਵੀਂ ਕਲਾਸ 'ਚ ਸੀ ਤਾਂ ਤਾਮਿਲ ਡਾਇਰੈਕਟਰ ਭਾਰਤੀਰਾਜਾ ਨੇ ਉਸ ਨੂੰ ਫਿਲਮ ਇੰਡਸਟਰੀ 'ਚ ਲਾਂਚ ਕੀਤਾ ਸੀ।

Tags: Priyamani Vidya Balan South Indian Actress ਪ੍ਰਿਆਮਣੀ ਵਿਦਿਆ ਬਾਲਨ