FacebookTwitterg+Mail

39 ਸਾਲਾਂ ਦੀ ਹੋਈ ਵਿਦਿਆ ਬਾਲਨ, ਦੇਖੋ ਕੁਝ ਹੌਟ ਤਸਵੀਰਾਂ

    1/14
01 January, 2017 10:07:13 PM
ਮੁੰਬਈ— ਅਭਿਨੇਤਰੀ ਵਿਦਿਆ ਬਾਲਨ ਦਾ ਜਨਮ 1 ਜਨਵਰੀ 1978 ਨੂੰ ਹੋਇਆ। ਉਸ ਨੇ ਕਰੀਅਰ ਦੀ ਸ਼ੁਰੂਆਤ ਮਿਊਜ਼ਿਕ ਐਲਬਮ ਤੇ ਇਸ਼ਤਿਹਾਰਾਂ 'ਚ ਕੰਮ ਕਰਕੇ ਕੀਤੀ। ਵਿਦਿਆ ਨੇ ਬੰਗਲੀ ਫਿਲਮ 'ਭਾਲੋ ਥੇਕੋ' ਰਾਹੀਂ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕੀਤੀ। ਬਾਲੀਵੁੱਡ 'ਚ ਉਸ ਨੇ ਫਿਲਮ 'ਪਰਿਣੀਤਾ' ਰਾਹੀਂ ਕਦਮ ਰੱਖਿਆ। ਇਸ ਫਿਲਮ ਲਈ ਉਸ ਨੂੰ ਸਰਵਸ੍ਰੇਸ਼ਠ ਉੱਭਰਦੀ ਅਭਿਨੇਤਰੀ ਦਾ ਫਿਲਮਫੇਅਰ ਪੁਰਸਕਾਰ ਵੀ ਦਿੱਤਾ ਗਿਆ ਸੀ।
ਇਸ ਫਿਲਮ ਦੀ ਸਫਲਤਾ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ 'ਗੁਰੂ', 'ਲਗੇ ਰਹੋ ਮੁੰਨਾ ਭਾਈ', 'ਸਲਾਮ-ਏ-ਇਸ਼ਕ', 'ਏਕਲਵਿਆ', 'ਹੇ ਬੇਬੀ', 'ਭੂਲ ਭੂਲਈਆ', 'ਪਾ', 'ਡਰਟੀ ਪਿਕਚਰ', 'ਇਸ਼ਕੀਆ', 'ਨੋ ਵਨ ਕਿਲਡ ਜੇਸਿਕਾ', 'ਕਹਾਣੀ' ਆਦਿ ਫਿਲਮਾਂ 'ਚ ਕੰਮ ਕੀਤਾ। ਉਸ ਨੂੰ ਅਭਿਨੈ ਲਈ ਚਾਰ ਵਾਰ ਫਿਲਮਫੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁਕਾ ਹੈ। ਇਸ ਤੋਂ ਇਲਾਵਾ ਵੀ ਵਿਦਿਆ ਨੂੰ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰ ਮਿਲੇ ਹਨ। ਉਸ ਨੇ 2012 'ਚ ਯੂ. ਟੀ. ਵੀ. ਮੋਸ਼ਨ ਪਿਕਚਰ ਦੇ ਸੀ. ਈ. ਓ. ਸਿਧਾਰਥ ਰਾਏ ਕਪੂਰ ਨਾਲ ਵਿਆਹ ਕਰਵਾਇਆ।

Tags: ਵਿਦਿਆ ਬਾਲਨ Vidya Balan ਜਨਮ Birthday ਹੌਟ ਤਸਵੀਰਾਂ Hot Pics