FacebookTwitterg+Mail

ਵਿਦਿਆ ਨੂੰ ਪਸੰਦ ਹੈ ਸੱਸ-ਸਹੁਰੇ ਨਾਲ ਰਹਿਣਾ, ਅਜਿਹੇ ਹਨ ਉਨ੍ਹਾਂ ਨਾਲ ਸੰਬੰਧ

vidya balan relation with in laws
27 September, 2016 03:03:48 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਦਾ ਨਾਂ ਅਜਿਹੀਆਂ ਅਭਿਨੇਤਰੀਆਂ 'ਚ ਸ਼ਾਮਲ ਹੈ, ਜੋ ਚੰਗੇ ਤਰੀਕੇ ਨਾਲ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣਾ ਜਾਣਦੀਆਂ ਹਨ। ਸੱਸ-ਨੂੰਹ ਦੇ ਰਿਸ਼ਤਿਆਂ ਤੋਂ ਵਧੇਰੇ ਦੂਰੀਆਂ ਹੀ ਦੇਖਣ ਨੂੰ ਮਿਲਦੀਆਂ ਹਨ। ਅੱਜ-ਕੱਲ੍ਹ ਸੱਸ-ਸਹੁਰੇ ਨਾਲ ਰਹਿਣਾ ਕਿਸੇ ਨੂੰ ਵੀ ਪਸੰਦ ਨਹੀਂ ਹੈ। ਅਜਿਹੇ 'ਚ ਸੁਣਨ 'ਚ ਆਇਆ ਹੈ ਕਿ ਵਿਦਿਆ ਦੇ ਸੱਸ ਅਤੇ ਸਹੁਰਾ ਉਨ੍ਹਾਂ ਕੋਲ ਆਉਣ ਵਾਲੇ ਹਨ ਅਤੇ ਵਿਦਿਆ ਆਪਣੇ ਸੱਸ-ਸੁਹਰੇ ਦਾ ਘਰ ਲੱਭਣ 'ਚ ਪਤੀ ਸਿਧਾਰਥ ਦੀ ਮਦਦ ਕਰ ਰਹੀ ਹੈ। ਜਦਕਿ ਡੇਂਗੂ ਦੀ ਚਪੇਟ 'ਚ ਆਉਣ ਕਾਰਨ ਉਨ੍ਹਾਂ ਦੀ ਆਪਣੀ ਸਿਹਤ ਵੀ ਖਰਾਬ ਰਹਿੰਦੀ ਹੈ।
ਵਿਦਿਆ ਦੇ ਪਤੀ ਸਿਧਾਰਥ ਰਾਏ ਕਪੂਰ ਅਤੇ ਦਿਓਰ ਕੁਣਾਲ ਆਪਣੇ ਮਾਤਾ-ਪਿਤਾ ਲਈ ਘਰ ਦੀ ਖੋਜ਼ ਕਰ ਰਹੇ ਹਨ, ਜਦਕਿ ਅਜਿਹੀਆਂ ਵੀ ਖ਼ਬਰਾਂ ਆਈਆਂ ਸਨ ਕਿ ਡੇਂਗੂ ਦੇ ਕਾਰਨ ਸੁਰੱਖਿਆ ਵਾਲੀ ਜਗ੍ਹਾ ਨਾਂ ਹੋਣ ਕਾਰਨ ਸਿਧਾਰਥ ਆਪਣਾ ਘਰ ਬਦਲਣਾ ਚਾਹੁੰਦੇ ਹਨ ਪਰ ਹੁਣ ਉਨ੍ਹਾਂ ਨੇ ਆਪਣਾ ਫੈਸਲਾ ਬਦਲ ਲਿਆ ਹੈ ਅਤੇ ਦੋਵੇਂ ਆਪਣੇ ਮਾਤਾ-ਪਿਤਾ ਲਈ ਘਰ ਖੋਜ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਵਿਦਿਆ ਆਪਣੇ ਬਜ਼ੁਰਗ ਸੱਸ-ਸਹੁਰੇ ਦੇ ਨੇੜੇ ਰਹਿਣਾ ਚਾਹੁੰਦੀ ਹੈ। ਸਿਧਾਰਥ ਦੇ ਦੋ ਭਰਾ ਹਨ ਅਤੇ ਆਦਿਤਿਆ ਰਾਏ ਕਪੂਰ ਅਤੇ ਕੁਣਾਲ ਰਾਏ ਕਪੂਰ, ਜੋ ਦੋਵੇਂ ਐਕਟਰ ਹਨ। ਸਿਧਾਰਥ ਅਤੇ ਵਿਦਿਆ ਜੁਹੂ 'ਚ, ਆਦਿਤਿਆ ਇਕੱਲਾ ਬਾਂਦਰਾ 'ਚ ਅਤੇ ਮਾਤਾ-ਪਿਤਾ ਸਾਊਥ ਮੁੰਬਈ 'ਚ ਰਹਿੰਦੇ ਹਨ। ਇਸ ਲਈ ਸਾਰੇ ਚਾਹੁੰਦੇ ਹਨ ਕਿ ਮਾਤਾ-ਪਿਤਾ ਉਨ੍ਹਾਂ ਕੋਲ ਆ ਜਾਣ। ਇਸ ਗੱਲ ਨੂੰ ਲੈ ਕੇ ਵਿਦਿਆ ਕਾਫੀ ਖੁਸ਼ ਹੈ।

Tags: ਵਿਦਿਆਸੱਸ ਸੁਹਰੇਸਬੰਧvidya balanrelationin laws