FacebookTwitterg+Mail

ਵਿਦਿਆ ਬਾਲਨ ਦੀ ਰਾਤਾਂ ਦੀ ਨੀਂਦ ਹੋਈ ਹਰਾਮ, ਜਾਣੋ ਪੂਰਾ ਮਾਮਲਾ

    1/1
28 September, 2016 03:27:29 PM
ਮੁੰਬਈ— ਰਾਤ ਦੀ ਨੀਂਦ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ। ਫਿਰ ਭਾਵੇਂ ਉਹ ਆਮ ਵਿਅਕਤੀ ਹੋਵੇਂ ਜਾਂ ਬਾਲੀਵੁੱਡ ਸਿਤਾਰੇ। ਕੁਝ ਅਜਿਹਾ ਹੀ ਮਾਮਲਾ ਅਦਾਕਾਰਾ ਵਿਦਿਆ ਬਾਲਨ ਦਾ ਵੀ ਸਾਹਮਣਾ ਆਇਆ ਹੈ। ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ। ਜੇਕਰ ਇੱਥੇ ਤੁਸੀਂ ਸੋਚ ਰਹੇ ਹੋ ਕਿ ਉਹ ਆਪਣੀ ਨੀਂਦ ਆਪਣੇ ਪਤੀ ਸਿਧਾਰਥ ਰਾਏ ਕਪੂਰ ਲਈ ਉੱਡਾ ਰਹੀ ਹੈ ਤਾਂ ਇਹ ਤੁਹਾਡਾ ਭੁਲੇਖਾ ਹੈ।
ਜਾਣਕਾਰੀ ਮੁਤਾਬਕ ਵਿਦਿਆ ਦੀ ਨੀਂਦ ਉਡਾਉਣ ਵਾਲੀ ਮੈਡਮ ਹਿਲੇਰੀ ਕਲਿੰਟਨ ਹੈ, ਜੋ ਅਮਰੀਕਾ ਦੇ ਪ੍ਰੈਜ਼ੀਡੈਂਟ ਚੋਣਾਂ ਦੀ ਉਮੀਦਵਾਰ ਹੈ ਅਤੇ ਅੱਜ-ਕੱਲ੍ਹ ਆਪਣੇ ਵਿਰੋਧੀ ਡੋਨਾਲਡ ਟਰੰਪ ਨੂੰ ਸਖ਼ਤ ਟੱਕਰ ਦੇ ਰਹੀ ਹੈ। ਵਿਦਿਆ ਹਿਲੇਰੀ ਤੋਂ ਇਸ ਕਦਰ ਪ੍ਰਭਾਵਿਤ ਹੋਈ ਹੈ ਕਿ ਉਹ ਉਨ੍ਹਾਂ ਦੀ ਪ੍ਰੈਜ਼ੀਡੈਂਸ਼ੀਅਲ ਬਹਿਸ ਸੁਣਨ ਲਈ ਆਪਣੀ ਨੀਂਦ ਤੱਕ ਕੁਰਬਾਨ ਕਰ ਦਿੰਦੀ ਹੈ। ਉਨ੍ਹਾਂ ਨੇ ਟਵੀਟ ਰਾਹੀ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ, 'ਹਿਲੇਰੀ ਕਲਿੰਟਨ ਦੀ ਪ੍ਰੈਜ਼ੀਡੈਂਸ਼ੀਅਲ ਬਹਿਸ ਹੀ ਮੇਰੀ ਨੀਂਦ ਉੱਡਣ ਦਾ ਕਾਰਨ ਹੈ।'
ਜ਼ਿਕਰਯੋਗ ਹੈ ਕਿ ਵਿਦਿਆ ਬਾਲਨ ਨੂੰ ਬਾਲੀਵੁੱਡ ਦੀ ਸਮਝਦਾਰ ਅਦਾਕਾਰਾ ਮੰਨੀ ਜਾਂਦੀ ਹੈ, ਜੋ ਸਮਾਜ ਦੀ ਹਰੇਕ ਮੁੱਦੇ ਦੀ ਜਾਣਕਾਰੀ ਰੱਖਦੀ ਹੈ।

Tags: ਵਿਦਿਆ ਬਾਲਨਹਿਲੇਰੀ ਕਲਿੰਟਨਬਹਿਸvidya balanhilary clintonsspeech