FacebookTwitterg+Mail

ਮਹਿਲਾਵਾਂ 'ਚ ਆਤਮ ਰੱਖਿਆ ਦੀ ਕੁੰਜੀ ਹੈ 'ਸਿਕਸ ਸੈਂਸ' : ਵਿਧੁੱਤ ਜੰਮਵਾਲ

vidyut jammwal
25 March, 2017 07:54:00 PM

ਮੁੰਬਈ— 'ਦਿ ਨਿਊ ਏਜ ਐਕਸ਼ਨ ਹੀਰੋ ਆਫ ਬਾਲੀਵੁੱਡ' ਦੇ ਮਸ਼ਹੂਰ ਵਿਧੁੱਤ ਜੰਮਵਾਲ ਨੇ ਫਿਲਮ 'ਫੋਰਸ' ਰਾਹੀ ਬਾਲੀਵੁੱਡ 'ਚ ਐਂਟਰੀ ਲਈ ਸੀ। ਮਹਿਲਾਵਾਂ ਨੂੰ ਮਾਰਸ਼ਲ ਆਰਟ ਸਿਖਾਉਣ ਵਾਲੇ ਬਾਲੀਵੁੱਡ ਅਭਿਨੇਤਾ ਵਿਧੁੱਤ ਜੰਮਵਾਲ ਦਾ ਕਹਿਣਾ ਹੈ ਕਿ ਮਹਿਲਾਵਾਂ ਦੇ ਕੋਲ ਸਿਕਸ ਸੈਂਸ ਹੈ। ਜਿਸ ਨੂੰ ਉਹ ਆਤਮ ਰੱਖਿਆ ਦੇ ਤੌਰ 'ਤੇ ਇਸਤੇਮਾਲ ਕਰ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ ਵਿਦੁੱਤ ਨੇ ਇਕ ਇੰਟਰਵਿਊ ਦੌਰਾਨ ਕਿਹਾ, 'ਆਤਮ ਰੱਖਿਆ ਲਈ ਸਭ ਤੋਂ ਪਹਿਲਾਂ ਜਾਗਰੁਕ ਹੋਣਾ ਚਾਹੀਦਾ ਹੈ, ਮਹਿਲਾਵਾਂ 'ਚ ਅਜਿਹੀ ਸ਼ਕਤੀ ਹੈ ਜੋ ਆਮ ਤੌਰ 'ਤੇ ਪੁਰਸ਼ਾਂ 'ਚ ਨਹੀਂ ਹੁੰਦੀ ਹੈ, ਇਹ 'ਸਿਕਸ ਸੈਂਸ' ਹੈ ਜੋ ਆਤਮ ਰੱਖਿਆ ਦੇ ਲਈ ਬਹੁਤ ਜਰੂਰੀ ਹੈ। ਇਨ੍ਹਾਂ ਇਹ ਵੀ ਕਿਹਾ ਕਿ ਮੈਂ ਮਹਿਲਾਵਾਂ ਨੂੰ ਆਤਮਰੱਖਿਆ ਕਰਨੀ ਸਿਖਾਉਂਦਾ ਹਾਂ। ਮੈਂ ਕਈ ਦੁਸ਼ਕਮ ਪੀੜੀਤਾਂ ਨਾਲ ਵੀ ਗੱਲ ਕੀਤੀ ਹੈ ਤਾਂ ਉਹ ਹਮੇਸ਼ਾ ਇਹ ਪੁੱਛਦੇ ਹਨ ਕਿ ਆਤਮ ਰੱਖਿਆ ਲਈ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ, ਮੈਂ ਹਮੇਸ਼ਾ ਇਹੀ ਕਹਿੰਦਾ ਹਾਂ ਕਿ ਇਸ ਲਈ ਜਾਗਰੁਕਤਾ ਹੋਣੀ ਜਰੂਰੀ ਹੈ। ਜੇਕਰ ਤੁਹਾਨੂੰ ਚੱਲਦੇ ਸਮੇਂ ਲੱਗੇ ਤੁਹਾਡੇ ਅੱਗੇ ਜਾਂ ਪਿਛੇ ਕੋਈ ਵਿਅਕਤੀ ਹੈ ਜੋ ਤੁਹਾਨੂੰ ਸਹੀ ਨਹੀਂ ਲੱਗ ਰਿਹਾ ਤਾਂ ਆਪਣਾ ਸਿਕਸ ਸੈਂਸ ਲਗਾਓ, ਜੇ ਤੁਹਾਨੂੰ ਲੱਗੇ ਇਹ ਰੱਸਤਾ ਮੇਰੇ ਲਈ ਸਹੀ ਨਹੀਂ ਹੈ ਤਾਂ ਨਾ ਜਾਵੋ। ਇਹ ਮਹਿਸੂਸ ਕਰਨ ਦੇ ਲਈ ਸਿਕਸਸੈਂਸ ਜਾਂ ਜਾਗਰੁਕਤਾ ਦੀ ਲੋੜ ਹੁੰਦੀ ਹੈ।


Tags: Vidyut Jammwal Women Self defense Sixth Sense ਵਿਧੁੱਤ ਜੰਮਵਾਲ ਮਹਿਲਾਵਾਂ