FacebookTwitterg+Mail

ਵਿਧੁੱਤ ਸਟਾਰਰ ਫਿਲਮ 'ਜੰਗਲੀ' ਦਾ ਫਰਸਟ ਲੁੱਕ ਰਿਲੀਜ਼

vidyut jammwal
04 February, 2018 11:38:54 AM

ਮੁੰਬਈ (ਬਿਊਰੋ)— 'ਫੋਰਸ', 'ਕਮਾਂਡੋ' ਅਤੇ 'ਬਾਦਸ਼ਾਹੋ' ਵਰਗੀਆਂ ਫਿਲਮਾਂ 'ਚ ਅਦਾਕਾਰੀ ਦੇ ਜਲਵੇ ਦਿਖਾਉਣ ਤੋਂ ਬਾਅਦ ਵਿਧੁੱਤ ਜੰਮਵਾਲ ਇਕ ਵਾਰ ਫਿਰ ਖਤਰਨਾਕ ਸਟੰਟ ਕਰਦੇ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਵਿਧੁੱਤ ਹਰ ਵਾਰ ਦੀ ਤਰ੍ਹਾਂ ਅਗਲੀ ਫਿਲਮ 'ਜੰਗਲੀ' 'ਚ ਕੁਝ ਅਜਿਹਾ ਹੀ ਕਰਦੇ ਦਿਖਾਈ ਦੇਣਗੇ। 'ਜੰਗਲੀ' ਐਕਸ਼ਨ ਥ੍ਰਿਲਰ ਫਿਲਮ ਹੈ ਅਤੇ ਇਸ ਫਿਲਮ 'ਚ ਵਿਧੁੱਤ ਇਕ ਅਜਿਹੇ ਸ਼ਖਸ ਦੀ ਭੂਮਿਕਾ ਨਿਭਾਉਣਗੇ ਜਿਸਨੂੰ ਪਸ਼ੂਆਂ ਨਾਲ ਕਾਫੀ ਲਗਾਅ ਹੁੰਦਾ ਹੈ।

ਦੱਸਣਯੋਗ ਹੈ ਕਿ ਟਰੇਂਡ ਐਨਾਲਿਸਟ ਤਰਣ ਆਦਰਸ਼ ਨੇ ਫਿਲਮ ਦੇ ਪਹਿਲੇ ਲੁੱਕ ਨੂੰ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਪਹਿਲੇ ਲੁੱਕ 'ਚ ਵਿਧੁੱਤ ਦਾ ਕਿਰਦਾਰ ਕਾਫੀ ਜ਼ਬਰਦਸਤ ਲੱਗ ਰਿਹਾ ਹੈ। ਤਸਵੀਰ 'ਚ ਵਿਧੁੱਤ ਜੰਗਲਾਂ 'ਚ ਦਿਖਾਈ ਦੇ ਰਹੇ ਹਨ, ਉੱਥੇ ਹੀ ਉਨ੍ਹਾਂ ਪਿੱਛੇ ਇਕ ਹਾਥੀ ਖੜਾ ਹੋਇਆ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਫਿਲਮ ਦੁਸਹਿਰੇ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Vidyut Jammwal Junglee Poster Elephant Commando Hindi Film

Edited By

Kapil Kumar

Kapil Kumar is News Editor at Jagbani.