FacebookTwitterg+Mail

'ਫੋਰਸ' ਦੇ ਇਸ ਅਦਾਕਾਰ ਨੇ ਬਣਾਇਆ ਇੰਸਟਾਗਰਾਮ ਅਕਾਊਂਟ, ਪ੍ਰਸਿੱਧੀ ਦਾ ਹੋਇਆ ਅੰਦਾਜ਼ਾ

    1/3
29 September, 2016 09:15:53 AM
ਮੁੰਬਈ— ਬਾਲੀਵੁੱਡ 'ਚ ਕਈ ਸਿਤਾਰੇ ਅਜਿਹੇ ਹਨ, ਜੋ ਸੋਸ਼ਲ ਮੀਡੀਆ ਨਾਲ ਜੁੜਣਾ ਪਸੰਦ ਨਹੀਂ ਕਰਦੇ। ਇਸ ਸੂਚੀ 'ਚ ਪਹਿਲਾਂ ਕੈਟਰੀਨਾ ਕੈਫ ਦਾ ਨਾਂ ਵੀ ਸ਼ਾਮਲ ਸੀ। ਉਨ੍ਹਾਂ ਨੇ ਵੀ ਸਲਮਾਨ ਖਾਨ ਦੇ ਕਹਿਣ 'ਤੇ ਹੁਣੇ ਜਿਹੇ ਆਪਣਾ ਇੰਸਟਾਗਰਾਮ ਅਕਾਊਂਟ ਬਣਾਇਆ ਹੈ। ਹੁਣ ਇਸ ਸੂਚੀ 'ਚ ਇਕ ਹੋਰ ਨਾਂ ਐਡ ਹੋ ਗਿਆ ਹੈ। 2011 'ਚ ਆਈ ਫਿਲਮ 'ਫੋਰਸ' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਅਦਾਕਾਰ ਵਿਧੁੱਤ ਜਾਮਪਾਲ ਨੇ ਵੀ ਹੁਣ ਆਪਣੇ ਪਸ਼ੰਸਕਾਂ ਨੂੰ ਦੇਖਦੇ ਹੋਏ ਇੰਸਟਾਗਰਾਮ 'ਤੇ ਡੈਬਿਊ ਕਰ ਲਿਆ ਹੈ। ਉਨ੍ਹਾਂ ਦੀ ਪ੍ਰਸਿੱਧੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੰਸਟਾਗਰਾਮ 'ਤੇ ਦੋ ਪੋਸਟਾਂ ਕਰਦੇ ਹੀ ਵਿਧੁੱਤ ਦੇ 1.5 ਲੱਖ ਫਾਲੋਅਰਸ ਹੋ ਗਏ। ਛੇਤੀ ਹੀ ਇਹ ਤਸਵੀਰਾਂ ਟਵਿੱਟਰ 'ਤੇ ਵੀ ਵਾਇਰਲ ਹੋ ਗਈਆਂ।

Tags: ਵਿਧੁੱਤ ਜਾਮਪਾਲਇੰਸਟਾਗਰਾਮਡੈਬਿਊvidyut jamwalinstagramdebut