FacebookTwitterg+Mail

ਵਿਕਾਸ ਗੁਪਤਾ ਨੇ ਖਾਸ ਅੰਦਾਜ਼ 'ਚ ਮਨਾਇਆ ਆਪਣਾ ਜਨਮਦਿਨ, ਪੁੱਜੇ ਕਈ ਟੀ.ਵੀ. ਸਟਾਰ

vikas gupta
09 May, 2018 03:29:17 PM

ਮੁੰਬਈ (ਬਿਊਰੋ)— 'ਬਿੱਗ ਬੌਸ 11' ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੇ ਵਿਕਾਸ ਗੁਪਤਾ ਨੇ ਬੀਤੇ ਦਿਨ ਹੀ ਆਪਣਾ 30 ਵਾਂ ਜਨਮਦਿਨ ਮਨਾਇਆ ਹੈ। ਦੱਸ ਦੇਈਏ ਕਿ ਵਿਕਾਸ ਨੇ ਆਪਣੇ ਜਨਮਦਿਨ 'ਤੇ ਖੂਬ ਧਮਾਲ ਮਚਾਈ ਅਤੇ ਆਪਣੇ ਖਾਸ ਦੋਸਤਾਂ ਲਈ ਇਕ ਪਜ਼ਾਮਾ ਪਾਰਟੀ ਦਾ ਵੀ ਪ੍ਰਬੰਧ ਕੀਤਾ। ਇਸ ਪਾਰਟੀ ਵਿਚ ਟੀ. ਵੀ. ਦੀਆਂ ਕਈ ਮਸ਼ਹੂਰ ਹੱਸਤੀਆਂ ਨਜ਼ਰ ਆਈਆਂ।
Punjabi Bollywood Tadka
ਇਸ ਪਾਰਟੀ 'ਚ ਅਦਾ ਖਾਨ, ਕਰਨਵੀਰ ਬੋਹਰਾ, ਜੈ ਭਾਨੂਸ਼ਾਲੀ, ਅਰਜੁਨ ਬਿਜਲਾਨੀ ਅਤੇ ਮਾਹੀ ਵਿਜ ਤੋਂ ਲੈ ਕੇ ਤਮਾਮ ਟੀ. ਵੀ. ਕਲਾਕਾਰਾਂ ਨੇ ਸ਼ਿਰਕਤ ਕੀਤੀ। ਸਾਰੇ ਇਸ ਪਾਰਟੀ 'ਚ ਨਾਈਟਵੀਅਰ ਸੂਟ 'ਚ ਦਿਖਾਈ ਦਿੱਤੇ। ਇਸ ਦੌਰਾਨ ਕਰਣਵੀਰ ਨੀਲੇ ਰੰਗ ਦੇ ਨਾਈਟਸੂਟ ਵਿਚ ਨਜ਼ਰ ਆਏ ਤਾਂ ਉੱਥੇ ਅਦਾ ਖਾਨ ਵਿਕਾਸ ਦੀ ਜਨਮਦਿਨ ਪਾਰਟੀ 'ਚ ਕਾਲੇ ਰੰਗ ਦਾ ਟਾਪ ਅਤੇ ਡੇਨਿਮ ਵਿਚ ਦਿਖੀ।
Punjabi Bollywood Tadka
ਦੱਸ ਦੇਈਏ ਕਿ ਅਨੀਤਾ ਹਸਨੰਦਾਨੀ ਦੇ ਪਤੀ ਰੋਹਿਤ ਰੈੱਡੀ, ਸਿੱਧਾਂਤ ਸ਼ਰਮਾ, ਸ਼ੂਭਾਂਗੀ ਅਤਰੇ ਨੇ ਇਸ ਪਾਰਟੀ ਦੀ ਰੌਣਕ ਵਧਾਈ। ਦੱਸ ਦੇਈਏ ਕਿ ਵਿਕਾਸ ਗੁਪਤਾ ਟੀ. ਵੀ. ਦੇ ਮਸ਼ਹੂਰ ਨਿਰਮਾਤਾ ਹਨ। ਜਲਦ ਹੀ ਉਨ੍ਹਾਂ ਦਾ ਨਵਾਂ ਵੈੱਬ ਸੀਰੀਜ਼ 'ਪੰਚਬੀਟ' ਸ਼ੁਰੂ ਹੋਣ ਵਾਲਾ ਹੈ।
Punjabi Bollywood Tadka
ਇਸ ਸੀਰੀਜ਼ ਵਿਚ ਪ੍ਰਿਆਂਕ ਸ਼ਰਮਾ ਅਤੇ ਰੋਹਿਤ ਸੂਚਾਂਤੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵਿਕਾਸ 'ਪਿਆਰ ਤੂਨੇ ਕਿਆ ਕੀਆ' ਅਤੇ 'ਕੈਸੀ ਯੇ ਯਾਰੀਆਂ' ਵਰਗੇ ਸ਼ੋਅਜ਼ ਦਾ ਨਿਰਮਾਣ ਕਰ ਚੁੱਕੇ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Vikas GuptaBirthday PartyArjun BijlaniShubhangi AtreKaranvir BohraAdaa Khan

Edited By

Manju

Manju is News Editor at Jagbani.