FacebookTwitterg+Mail

Watch Trailer: ਵਿਕਰਮ ਭੱਟ ਦੀ ਪਹਿਲੀ ਡਰਾਵਨੀ ਵੈਬ ਸੀਰੀਜ਼ 'ਗਹਿਰਾਈਆਂ' ਦਾ ਟ੍ਰੇਲਰ ਹੋਇਆ ਰਿਲੀਜ਼

19 March, 2017 09:00:57 PM
ਮੁੰਬਈ— ਫਿਲਮਮੇਕਰ ਵਿਕਰਮ ਭੱਟ ਭਾਰਤ ਦੀ ਪਹਿਲੀ ਡਰਾਵਨੀ ਵੈਬ ਸੀਰੀਜ਼ 'ਗਹਿਰਾਈਆਂ' ਲੈ ਕੇ ਆ ਰਹੇ ਹਨ। ਇਸ 'ਚ ਵਤਸਲ ਸੇਠ, ਸੰਜੀਦਾ ਸ਼ੇਖ ਮੁੱਖ ਕਿਰਦਾਰ 'ਚ ਹਨ। ਇਸ ਵੈਬ ਸੀਰੀਜ਼ ਨੂੰ ਸਿਧਾਂਤ ਸਚਦੇਵ ਡਾਇਰੈਕਟ ਕਰ ਰਹੇ ਹਨ। ਇਸ ਦਾ ਪਹਿਲਾਂ ਪੋਸਟਰ ਤੇ ਟ੍ਰੇਲਰ ਬੀਤੇ ਦਿਨੀਂ ਯੂ.ਟਿਊਬ 'ਤੇ ਜ਼ਾਰੀ ਕਰ ਦਿੱਤਾ ਗਿਆ ਹੈ। ਵਤਸਲ ਸੇਠ ਨੇ ਟਵੀਟ ਕਰ ਇਸ ਦਾ ਪਹਿਲਾਂ ਪੋਸਟਰ ਤੇ ਟ੍ਰੇਲਰ ਰਿਲੀਜ਼ ਕੀਤਾ ਹੈ।
ਜ਼ਿਕਰਯੋਗ ਹੈ ਕਿ ਵੈਬ ਸੀਰੀਜ਼ ਦੀ ਕਹਾਣੀ ਰੈਨਾ ਮਲਿਕ (ਸੰਜੀਦਾ ਸ਼ੇਖ) ਦੀ ਹੈ, ਜੋ 26 ਸਾਲ ਦੀ ਇੱਕ ਸਰਜਨ ਹੈ ਪਰ ਕਈ ਕਾਰਨਾਂ ਕਾਰਨ ਉਹ ਆਪਣੇ ਪ੍ਰਫੈਸ਼ਨ ਨੂੰ ਛੱਡ ਕੇ ਬੈਂਗਲੁਰੂ ਤੋਂ ਮੁੰਬਈ ਸ਼ਿਫਟ ਹੋ ਜਾਂਦੀ ਹੈ ਪਰ ਫਲੈਟ 'ਚ ਉਸ ਨਾਲ ਡਰਾਵਨੇ ਹਾਦਸੇ ਹੋਣ ਲੱਗ ਜਾਂਦੇ ਹਨ। ਰੈਨਾ ਦੇ ਦੋਸਤਾਂ ਨੂੰ ਲੱਗਦਾ ਹੈ ਕਿ ਇਹ ਉਸਦਾ ਵਹਿਮ ਹੈ। ਇਸ ਵਿਚਕਾਰ ਰੈਨਾ ਦਾ ਗੁਆਂਢੀ ਉਸ ਦੀ ਮਦਦ ਲਈ ਅੱਗੇ ਆਉਂਦਾ ਹੈ।

Tags: Vikram BhattGehraiyaanSanjeeda SheikhVatsal Shethਵਿਕਰਮ ਭੱਟ ਵੈਬ ਸੀਰੀਜ਼ ਗਹਿਰਾਈਆਂ