FacebookTwitterg+Mail

Teaser : ਵਿਕਰਮ ਭੱਟ ਦੀ ਹਾਰਰ ਫਿਲਮ 'ਚ ਪਹਿਲੀ ਵਾਰ ਨਜ਼ਰ ਆਉਣਗੇ ਜ਼ਰੀਨ ਤੇ ਕਰਨ ਕੁੰਦਰਾ

vikram bhatt
10 December, 2017 02:23:08 PM

ਮੁੰਬਈ (ਬਿਊਰੋ)— ਬਾਲੀਵੁੱਡ ਨਿਰਦੇਸ਼ਕ ਵਿਕਰਮ ਭੱਟ ਜਲਦ ਹੀ ਪ੍ਰਸ਼ੰਸਕਾਂ ਲਈ ਹਾਰਰ ਫਿਲਮ ਲੈ ਕੇ ਆਉਣ ਵਾਲੇ ਹਨ। ਫਿਲਮ 'ਚ ਜ਼ਰੀਨ ਖਾਨ ਅਤੇ ਕਰਨ ਕੁੰਦਰਾ ਲੀਡ ਕਿਰਦਾਰ 'ਚ ਨਜ਼ਰ ਆਉਣਗੇ। ਫਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਕੁਝ ਹੀ ਸਮਾਂ ਪਹਿਲਾਂ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਸੋਸ਼ਲ ਮੀਡੀਆ 'ਤੇ ਟਵੀਟ ਰਾਹੀਂ ਟੀਜ਼ਰ ਪੋਸਟਰ ਸ਼ੇਅਰ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਫਿਲਮ ਦਾ ਟਰੇਲਰ 11 ਦਸੰਬਰ ਨੂੰ ਰਿਲੀਜ਼ ਹੋਣ ਵਾਲਾ ਹੈ। ਇਸਦੇ ਨਾਲ ਹੀ ਇਹ ਫਿਲਮ 12 ਜਨਵਰੀ, 2018 ਨੂੰ ਰਿਲੀਜ਼ ਹੋ ਜਾਵੇਗੀ।


ਦੱਸਣਯੋਗ ਹੈ ਕਿ ਜ਼ਰੀਨ ਖਾਨ ਅਤੇ ਕਰਨ ਕੁੰਦਰਾ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਜ਼ਰੀਨ ਖਾਨ ਅਭਿਨੇਤਾ ਗੌਤਮ ਰੋੜੇ ਨਾਲ ਫਿਲਮ 'ਅਕਸਰ 2' 'ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਇਹ ਜ਼ਰੀਨ ਖਾਨ ਦੀ ਪਹਿਲੀ ਹਾਰਰ ਫਿਲਮ ਹੋਵੇਗੀ। ਜ਼ਰੀਨ ਖਾਨ ਦੀ ਆਉਣ ਵਾਲੀ ਪਹਿਲੀ ਹਾਰਰ ਫਿਲਮ ਦਾ ਪ੍ਰਸ਼ੰਸਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ।


Tags: Zareen Khan Karan Kundra Vikram Bhatt Teaser Horror Scenes Hindi Film