FacebookTwitterg+Mail

B'DAY : ਬਿਗ ਬੌਸ ਜੇਤੂ ਤੇ ਮੈਚ ਫਿਕਸਿੰਗ 'ਚ ਰਹਿ ਚੁੱਕੇ ਵਿੰਦੂ ਦਾਰਾ ਸਿੰਘ ਬਾਰੇ ਜਾਣੋ ਕੁਝ ਖਾਸ ਗੱਲਾਂ

    1/9
06 May, 2017 03:09:53 PM

ਜਲੰਧਰ— ਫਿਲਮ ਅਤੇ ਟੀ. ਵੀ. ਅਭਿਨੇਤਾ ਵਿੰਦੂ ਦਾਰਾ ਸਿੰਘ ਅੱਜ 52 ਸਾਲ ਦੇ ਹੋ ਗਏ ਸਨ। ਉਨ੍ਹਾਂ ਦਾ ਜਨਮ 6 ਮਈ 1964 ਨੂੰ ਪੰਜਾਬ ਦੇ ਮਸ਼ਹੂਰ ਐਕਟਰ ਤੇ ਰੁਸਤਮ ਏ ਹਿੰਦ ਦਾਰਾ ਸਿੰਘ ਦੇ ਘਰ ਹੋਇਆ ਸੀ। 'ਕਰਨ' ਫਿਲਮ ਨਾਲ ਇੰਡਸਟ੍ਰੀ 'ਚ ਡੈਬਿਊ ਕਰਨ ਵਾਲੇ ਵਿੰਦੂ ਦਾਰਾ ਸਿੰਘ ਨੂੰ ਆਪਣੀ ਅਦਾਕਾਰੀ ਕਰਕੇ ਪ੍ਰਸ਼ੰਸਕਾਂ ਵਲੋਂ ਕਾਫੀ ਪਿਆਰ ਮਿਲਿਆ ਹੈ।

ਪਹਿਲੀ ਪਤਨੀ ਨਾਲ ਤਲਾਕ ਤੋਂ ਬਾਅਦ ਕਰਵਾਇਆ ਦੂਜਾ ਵਿਆਹ

ਵਿੰਦੂ ਦਾਰਾ ਸਿੰਘ ਦਾ ਪਹਿਲਾ ਵਿਆਹ ਵੇਟਰਨ ਅਭਿਨੇਤਰੀ ਫਰਾਹ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਫਰਾਹ ਨੇ ਬੇਟੇ ਨੂੰ ਜਨਮ ਦਿੱਤਾ ਸੀ ਪਰ ਬਾਅਦ 'ਚ ਇਨ੍ਹਾਂ ਦੇ ਆਪਸੀ ਰਿਸ਼ਤੇ 'ਚ ਖਟਾਸ ਆ ਗਈ ਜਿਸ ਕਰਕੇ ਆਖੀਰ ਦੋਵਾਂ ਨੂੰ ਤਲਾਕ ਲੈਣਾ ਪਿਆ। ਫਰਾਹ ਤੋਂ ਵੱਖ ਹੋਣ ਤੋਂ ਬਾਅਦ ਵਿੰਦੂ ਨੇ ਮਾਡਲ ਡੀਨਾ ਉਮਾਰੋਵਾ ਨੂੰ ਆਪਣਾ ਜੀਵਣ ਸਾਥੀ ਚੁਣਿਆ। ਇਸ ਤੋਂ ਬਾਅਦ ਡੀਨਾ ਤੇ ਵਿੰਦੂ ਦੀ ਜ਼ਿੰਦਗੀ 'ਚ ਪਿਆਰੀ ਜਿਹੀ ਬੇਟੀ ਅਮੇਲੀਆ ਦੀ ਐਂਟਰੀ ਹੋਈ।

ਆਪਣੇ ਫਿਲਮੀ ਕੈਰੀਅਰ ਦੀ ਦੁਨੀਆ 'ਚ ਉਹ 18 ਫਿਲਮਾਂ 'ਚ ਅਹਿਮ ਭੂਮਿਕਾ ਨਿਭਾਅ ਚੁੱਕੇ ਸਨ। 1996 'ਚ ਰਿਲੀਜ਼ ਹੋਈ ਫਿਲਮ 'ਰੱਬ ਦੇ ਰਾਖੇ' 'ਚ ਵੀ ਅਹਿਮ ਕਿਰਦਾਰ 'ਚ ਨਜ਼ਰ ਆਏ ਸਨ। ਇਸ ਫਿਲਮ ਦਾ ਨਿਰਦੇਸ਼ਨ ਉਨ੍ਹਾਂ ਦੇ ਪਿਤਾ ਦਾਰਾ ਸਿੰਘ ਨੇ ਹੀ ਕੀਤਾ ਸੀ। ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦੀ ਫਿਲਮ 'ਸਨ ਆਫ ਸਰਦਾਰ' 'ਚ ਵਿੰਦੂ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਕਈ ਫਿਲਮਾਂ 'ਚ ਸਪੋਰਟਿੰਗ ਕਿਰਦਾਰ 'ਚ ਵੀ ਨਜ਼ਰ ਆ ਚੁੱਕੇ ਹਨ। ਫਿਲਮਾਂ ਤੋਂ ਇਲਾਵਾ ਵਿੰਦੂ ਟੀ. ਵੀ. ਸੀਰੀਅਲ 'ਚ ਵੀ ਕੰਮ ਕਰ ਚੁੱਕੇ ਸਨ। ਟੀ. ਵੀ. ਦੇ ਮਸ਼ਹੂਰ ਸ਼ੋਅ 'ਜੈ ਵੀਰ ਹਨੁਮਾਨ' 'ਚ ਅਹਿਮ ਕਿਰਦਾਰ 'ਚ ਨਜ਼ਰ ਆ ਚੁੱਕੇ ਸਨ। ਇਸ ਤੋਂ ਇਲਾਵਾ 'ਸ਼ਸ਼...ਕੋਈ ਹੈ'(2003) ਅਤੇ 'ਚਾਰ ਸੋ ਚਾਲੀਸ ਇੰਨ ਕਰਮਾ' (2004) 'ਚ ਵੀ ਇਨ੍ਹਾਂ ਦੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਿੰਦੂ ਕਲਰਜ਼ ਦੇ ਮਸ਼ਹੂਰ ਸ਼ੋਅ 'ਬਿਗ ਬੌਸ' (2009) 'ਚ ਵੀ ਜੇਤੂ ਰਹਿ ਚੁੱਕੇ ਸਨ। ਬਿਗ ਬੌਸ ਦੇ ਘਰ 'ਚ ਇਨ੍ਹਾਂ ਨੂੰ 'ਬੜੇ ਦਿਲ ਵਾਲਾ' ਦੇ ਨਾਂ ਨਾਲ ਜਾਣਿਆ ਜਾਂਦਾ ਸੀ।

2013 'ਚ ਹੋਏ ਸਪਾਟ ਫਿਕਸਿੰਗ ਦੇ ਸਿਲਸਿਲੇ 'ਚ ਮੁੰਬਈ ਪੁਲਸ ਦੀ ਕਰਾਈਮ ਬਰਾਂਚ ਨੇ ਵਿੰਦੂ ਦਾਰਾ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ 'ਤੇ ਬੁਕੀਜ਼ ਨਾਲ ਸੰਬੰਧ ਰੱਖਣ ਦਾ ਦੋਸ਼ ਲੱਗਾ ਸੀ। ਪੁਲਸ ਮੁਤਾਬਕ ਵਿੰਦੂ ਬੁਕੀਜ਼ ਲਈ ਦਲਾਲੀ ਕਰਦੇ ਸਨ।


Tags: Vindu Dara Singh Dara Singh birthday Bigg Boss match fixing ਵਿੰਦੂ ਦਾਰਾ ਸਿੰਘ ਦਾਰਾ ਸਿੰਘ