FacebookTwitterg+Mail

ਵਿਨੋਦ ਖੰਨਾ ਨੇ ਆਪਣੇ ਪ੍ਰਸ਼ੰਸ਼ਕਾਂ ਅਤੇ ਫਿਲਮ ਇੰਡਸਟਰੀ ਦਾ ਦਿਲ ਤੋੜ ਕੇ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ

    1/9
27 April, 2017 05:47:20 PM
ਮੁੰਬਈ— ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਦਾ ਅੱਜ ਸਵੇਰੇ ਵੀਰਵਾਰ ਨੂੰ 70 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਇਸ ਖ਼ਬਰ ਨਾਲ ਪੂਰੀ ਬਾਲੀਵੁੱਡ ਇੰਡਸਟਰੀ 'ਚ ਸ਼ੌਕ ਦੀ ਲਹਿਰ ਛਾਅ ਗਈ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਪੂਰੀ ਦੁਨੀਆ ਛਿਛੋੜ ਕੇ ਰੱਖ ਦਿੱਤਾ ਹੈ ਕਿਉਂਕਿ ਆਮ ਲੋਕਾਂ ਤੋਂ ਲੈ ਕੇ ਪ੍ਰਸ਼ੰਸ਼ਕਾਂ ਤੱਕ ਉਨ੍ਹਾਂ ਦੀ ਚੰਗੀ ਸਿਹਤ ਦੀ ਦੁਆ ਕਰ ਰਹੇ ਸਨ ਪਰ ਅਚਾਨਕ ਅਜਿਹੀ ਖ਼ਬਰ ਨੇ ਪ੍ਰਸ਼ੰਸ਼ਕਾਂ ਅਤੇ ਫਿਲਮ ਇੰਡਸਟਰੀ ਨੂੰ ਹੈਰਾਨ ਕਰ ਦਿੱਤਾ ਹੈ।
ਖਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਲਗਾਤਾਰ ਸੋਸ਼ਲ ਮੀਡੀਆਂ 'ਤੇ ਉਨ੍ਹਾਂ ਦੇ ਪ੍ਰਸ਼ੰਸ਼ਕ ਅਤੇ ਬਾਲੀਵੁੱਡ ਤੋਂ ਲੈ ਕੇ ਕ੍ਰਿਕਟ ਦੁਨੀਆ ਦੇ ਸਿਤਾਰਿਆਂ ਤੋਂ ਲੈ ਕੇ ਪ੍ਰਧਾਨ ਮੰਤਰੀ ਨੇ ਵੀ ਦੁੱਖ ਪ੍ਰਗਟ ਕਰਦੇ ਟਵੀਟ ਕੀਤਾ।
ਵਿਨੋਦ ਖੰਨਾ ਦੀ ਮੌਤ 'ਤੇ ਅਫਸੋਸ ਕਰਦੇ ਹੋਏ ਪ੍ਰਧਾਨ ਮੰਤਰੀ ਪ੍ਰਣਬ ਮੁਖਰਜ਼ੀ ਨੇ ਲਿਖਿਆ, 'ਦਿਲੋਂ ਹਮਦਰਦੀ. ਇਕ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਮਸ਼ਹੂਰ ਅਦਾਕਾਰ ਸਨ'
ਰਿਸ਼ੀ ਕਪੂਰ ਨੇ ਭਾਵੁਕ ਹੋ ਕੇ ਅਮਰ ਅਕਬਰ ਐਥੋਨੀ ਦਾ ਪੋਸਟਰ ਸ਼ੇਅਰ ਕਰਦੇ ਲਿਖਿਆ, 'ਵਿਲ ਮਿਸ ਯੂ ਅਮਰ'
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ ਵਰਿੰਦਰ ਸਹਿਵਾਗ ਨੇ ਇਸ ਘਟਨਾ 'ਤੇ ਅਫਸੋਸ ਪ੍ਰਗਟ ਕਰਦੇ ਹੋਏ ਟਵੀਟ ਕੀਤਾ, 'ਸਭ ਤੋਂ ਚਮਤਕਾਰੀ ਕਲਾਕਾਰਾਂ 'ਚੋਂ ਇਕ ਦੇ ਦਿਹਾਂਤ 'ਤੇ ਗਹਿਰਾ ਦੁੱਖ. ਓਮ ਸ਼ਾਂਤੀ.'
ਪੱਤਰਕਾਰ ਸ਼ੋਭਾ ਡੇ ਨੇ ਵੀ ਲਿਖਿਆ, 'ਵਿਨੋਦ ਖੰਨਾ ਦੀ ਆਤਮਾ ਨੂੰ ਸ਼ਾਂਤੀ ਮਿਲੇ। ਇਕ ਮਹਾਨ ਬਾਲੀਵੁੱਡ ਸਿਤਾਰੇ. ਇਕ ਬਿਹਤਰੀਨ ਸਟਾਰ ਅਤੇ ਬਹੁਤ ਚੰਗੇ ਵਿਅਕਤੀ ਸਨ।'
ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਕੁਝ ਮਹੀਨਿਆਂ 'ਚ ਕੈਂਸਰ ਪੀੜਿਤ ਵਿਨੋਦ ਖੰਨਾ ਦਾ ਹਸਪਤਾਲ ਗਿਰਗਾਂਵ ਦੇ ਐੱਚ. ਐੱਨ. ਰਿਲਾਂਇਸ ਫਾਊਡੇਸ਼ਨ ਐਂਡ ਰਿਸਰਚ ਸੈਂਟਰ 'ਚ ਇਲਾਜ ਚੱਲ ਰਿਹਾ ਸੀ, ਜਿਸ ਕਰਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ। 144 ਫਿਲਮਾਂ 'ਚ ਕੰਮ ਕਰ ਚੁੱਕੇ ਵਿਨੋਦ ਬੀ. ਜੇ. ਪੀ ਸੰਸਦ ਮੈਂਬਰ ਵੀ ਰਹਿ ਚੁੱਕੇ ਸਨ। ਉਨ੍ਹਾਂ ਨੇ ਮੁੰਬਈ ਦੇ ਹਸਪਤਾਲ 'ਚ ਆਖਿਰੀ ਸਾਹ ਲਿਆ।


Tags: Vinod Khannacancerdeathਵਿਨੋਦ ਖੰਨਾਦਿਹਾਂਤਕੈਂਸਰ