FacebookTwitterg+Mail

'ਆਖਰੀ ਸਲਾਮ ਲੈਤੇ ਜਾਨਾ': ਇਨ੍ਹਾਂ ਫਿਲਮਾਂ ਲਈ ਯਾਦ ਕੀਤੇ ਜਾਣਗੇ ਵਿਨੋਦ ਖੰਨਾ

    1/11
27 April, 2017 01:51:46 PM
ਮੁੰਬਈ— ਬਾਲੀਵੁੱਡ ਅਭਿਨੇਤਾ ਵਿਨੋਦ ਖੰਨਾ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ 70 ਸਾਲ ਦੇ ਸਨ। ਪਿਛਲੇ ਕੁਝ ਦਿਨਾਂ ਤੋਂ ਉਹ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਪਿਛਲੇ ਦਿਨਾਂ 'ਚ ਉਨ੍ਹਾਂ ਦੀ ਇੱਕ ਤਸਵੀਰ ਕਾਫੀ ਵਾਇਰਲ ਹੋਈ ਸੀ, ਜਿਸ 'ਚ ਉਹ ਕਾਫੀ ਕਮਜ਼ੋਰ ਨਜ਼ਰ ਆ ਰਹੇ ਸਨ।
ਇਹ ਹਨ ਯਾਦਗਾਰ ਫਿਲਮਾਂ
ਵਿਨੋਦ ਖੰਨਾ ਨੇ ਆਪਣੇ ਫਿਲਮੀ ਸਫਰ 'ਚ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਸਨ ਅਤੇ ਇਨ੍ਹਾਂ ਨਾਲ ਹੀ ਬਾਲੀਵੁੱਡ ਇੰਡਸਟ੍ਰੀ ਨੂੰ ਕਈ ਸੁਪਰਹਿੱਟ ਗੀਤ ਵੀ ਦਿੱਤੇ ਸਨ। ਵਿਨੋਦ ਖੰਨਾ ਦੀਆਂ ਮਸ਼ਹੂਰ ਫਿਲਮਾਂ 'ਮੇਰੇ ਅਪਨੇ', 'ਕੁਰਬਾਨੀ', 'ਪੂਰਬ ਔਰ ਪੱਛਮ', 'ਰੇਸ਼ਮਾ ਔਰ ਸ਼ੇਰਾ', 'ਹਾਥ ਕੀ ਸਫਾਈ', 'ਹੇਰਾ ਫੇਰੀ', 'ਮੁਕਦਰ ਕਾ ਸਿੰਕਦਰ', 'ਪਰਵਰਿਸ਼' ਵਰਗੀਆਂ ਕਈ ਸ਼ਾਨਦਾਰ ਫਿਲਮਾਂ ਕੀਤੀਆਂ ਸਨ। ਵਿਨੋਦ ਖੰਨਾ ਦਾ ਨਾਂ ਅਜਿਹੇ ਸਿਤਾਰਿਆਂ 'ਚ ਮਸ਼ਹੂਰ ਸੀ, ਜਿਨ੍ਹਾਂ ਨੇ ਸ਼ੁਰੂਆਤ ਵਿਲੇਨ ਦੇ ਕਿਰਦਾਰ ਨਾਲ ਕੀਤੀ ਸੀ ਪਰ ਬਾਅਦ 'ਚ ਹੀਰੋ ਬਣ ਗਏ। ਵਿਨੋਦ ਖੰਨਾ ਨੇ ਸਾਲ 1971 'ਚ ਸੋਲੋ ਲੀਡ ਕਿਰਦਾਰ 'ਚ ਫਿਲਮ 'ਹਮ ਤੁਮ ਔਰ ਵੋ' 'ਚ ਕੰਮ ਕੀਤਾ ਸੀ।
ਉਨ੍ਹਾਂ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਸਾਲ 1968 'ਚ ਫਿਲਮ 'ਮਨ ਕਾ ਮੀਤ' ਨਾਲ ਕੀਤੀ, ਜਿਸ 'ਚ ਉਨ੍ਹਾਂ ਨੇ ਇੱਕ ਵਿਲੇਨ ਦਾ ਕਿਰਦਾਰ ਨਿਭਾਇਆ ਸੀ। ਕਈ ਫਿਲਮਾਂ 'ਚ ਸਹਾਇਕ ਅਤੇ ਖਲਨਾਇਕ ਦੇ ਕਿਰਦਾਰ ਨਿਭਾਉਣ ਤੋਂ ਬਾਅਦ ਸਾਲ 1971 'ਚ ਉਨ੍ਹਾਂ ਦੀ ਪਹਿਲੀ ਐਕਲ ਹੀਰੋ ਵਾਲੀ ਫਿਲਮ 'ਹਮ ਤੁਮ ਔਰ ਵੋ' ਆਈ ਸੀ। ਕੁਝ ਸਾਲ ਦੇ ਫਿਲਮੀ ਸੰਨਿਆਸ ਤੋਂ ਬਾਅਦ ਉਹ ਅਚਾਰਿਆ ਰਜਨੀਸ਼ ਦੇ ਅਨੁਯਾਈ ਬਣ ਗਏ ਸਨ। ਉਨ੍ਹਾਂ ਨੇ ਕਰੀਬ 141 ਫਿਲਮਾਂ 'ਚ ਕੰਮ ਕੀਤਾ ਸੀ।
ਇਸ ਤੋਂ ਇਲਾਵਾ ਉਨ੍ਹਾਂ ਦੇ ਮਸ਼ਹੂਰ ਗੀਤ 'ਆਖਰੀ ਸਲਾਮ ਲੈਤੇ ਜਾਨਾ', 'ਦਿਲ ਮੇ ਤੁਮ', 'ਦਿਲ ਤੇਰਾ ਕਿਸ ਨੇ ਤੋੜਾ', 'ਆ ਮੇਰੀ ਜਾਨ', 'ਹਮ ਤੁਮਹੇ ਚਾਹਤੇ ਹੈ', 'ਕਿਯਾ ਦੇਖਤੇ ਹੋ', 'ਲੈਲਾ ਓ ਲੈਲਾ', 'ਕੋਈ ਹੋਤਾ ਜਿਸਕੋ ਆਪਨਾ', 'ਮਿਤਵਾ' ਅਤੇ 'ਕੁਰਬਾਨੀ ਕੁਰਬਾਨੀ' ਸਮੇਤ ਕਈ ਮਸ਼ਹੂਰ ਗੀਤ ਸਨ।
ਕਿੱਥੇ ਹੋਈ ਮੌਤ
ਜਾਣਕਾਰੀ ਮੁਤਾਬਕ, ਵਿਨੋਦ ਖੰਨਾ ਦਾ ਇਲਾਜ ਮੁੰਬਈ ਦੇ ਇੱਕ ਹਸਪਤਾਲ 'ਚ ਚੱਲ ਰਿਹਾ ਸੀ।
ਵਿਨੋਦ ਖੰਨਾ ਨੂੰ ਕੀ ਹੋਇਆ ਸੀ
ਖਬਰਾਂ ਦੀ ਮੰਨੀਏ ਤਾਂ ਵਿਨੋਦ ਖੰਨਾ ਨੂੰ ਬਲੈਡਰ ਕੈਂਸਰ ਸੀ। ਹਲਾਂਕਿ ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਨੇ ਨਹੀਂ ਕੀਤੀ। ਜਦੋਂ ਵਿਨੋਦ ਖੰਨਾ ਹਸਪਤਾਲ 'ਚ ਸਨ, ਜਦੋਂ ਉਨ੍ਹਾਂ ਦੇ ਬੇਟੇ ਰਾਹੁਲ ਨੇ ਦੱਸਿਆ ਸੀ ਕਿ ਡੈਡ ਬਿਲਕੁਲ ਸਿਹਤਮੰਦ ਹਨ ਅਤੇ ਉਨ੍ਹਾਂ ਨੂੰ ਜਲਦ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।

Tags: Vinod KhannaParvarishਵਿਨੋਦ ਖੰਨਾਆਖਰੀ ਸਲਾਮ ਲੈਤੇ ਜਾਨਾਪਰਵਰਿਸ਼ਦਿਹਾਂਤ