FacebookTwitterg+Mail

ਫਿਰੋਜ਼ ਖਾਨ ਦੀ 'ਕੁਰਬਾਨੀ' ਨੇ ਵਿਨੋਦ ਖੰਨਾ ਨੂੰ ਬਣਾਇਆ ਸੀ ਸੁਪਰਸਟਾਰ

vinod khanna
27 April, 2017 01:42:18 PM

ਮੁੰਬਈ— ਬਾਲੀਵੁੱਡ ਅਭਿਨੇਤਾ ਵਿਨੋਦ ਖੰਨਾ ਦਾ ਜਨਮ 6 ਅਕਤੂਬਰ, 1946 'ਚ ਪੇਸ਼ਾਵਰ 'ਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ 1947 ਦੀ ਵੰਡ ਤੋਂ ਬਾਅਦ ਮੁੰਬਈ ਆ ਗਿਆ। ਉਨ੍ਹਾਂ ਦੇ ਮਾਤਾ ਪਿਤਾ ਦਾ ਨਾਂ ਕਮਲਾ ਅਤੇ ਕਿਸ਼ਨਚੰਦ ਖੰਨਾ ਸੀ। ਉਨ੍ਹਾਂ ਆਪਣੀਆਂ ਫਿਲਮਾਂ 'ਚ ਇਕ ਅਭਿਨੇਤਾ ਅਤੇ ਖਲਨਾਇਕ ਦੋਵਾਂ ਦੇ ਰੂਪ 'ਚ ਨਿਭਾਈ ਹੋਈ ਹੈ। ਵਿਨੋਦ ਖੰਨਾ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ 1968 ਦੀ ਫਿਲਮ 'ਮਨ ਕਾ ਮੀਤ' ਨਾਲ ਕੀਤੀ ਸੀ। ਇਸ ਫਿਲਮ 'ਚ ਉਹ ਖਲਨਾਇਕ ਦੀ ਭੁਮਿਕਾ 'ਚ ਨਜ਼ਰ ਆਏ ਸੀ। ਇਸ ਫਿਲਮ 'ਚ ਬਾਲੀਵੁੱਡ ਅਭਿਨੇਤਾ ਸੁਨੀਲ ਦੱਤ ਨੇ ਇਕ ਹੀਰੋ ਦਾ ਕਿਰਦਾਰ ਨਿਭਾਇਆ ਸੀ।

ਜ਼ਿਕਰਯੋਗ ਹੈ ਕਿ ਬਾਲੀਵੁੱਡ ਅਭਿਨੇਤਾ ਫਿਰੋਜ਼ ਖਾਨ ਦੇ ਨਿਰਦੇਸ਼ਕ 'ਚ ਬਣੀ ਫਿਲਮ 'ਕੁਰਬਾਨੀ' ਨੇ ਵਿਨੋਦ ਖੰਨਾ ਨੂੰ ਹਿੱਟ ਕਰ ਦਿੱਤਾ ਸੀ। ਇਸ ਫਿਲਮ ਦਾ ਨਿਰਦੇਸ਼ਕ ਫਿਰੋਜ਼ ਖਾਨ ਨੇ ਕੀਤਾ ਸੀ। ਇਸ ਤੋਂ ਇਲਾਵਾ ਵਿਨੋਦ ਖੰਨਾ ਨੇ ਅਮਿਤਾਭ ਬੱਚਨ ਨਾਲ ਕਾਫੀ ਫਿਲਮਾਂ 'ਚ ਨਜ਼ਰ ਆਏ ਹਨ। ਦੋਵਾਂ ਦੀ ਜੋੜੀ ਨੂੰ ਫਿਲਮ ਇੰਡਸਟਰੀ 'ਚ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ 'ਹੇਰਾ ਫੇਰੀ' 'ਖੁਨ ਪਸੀਨਾ' 'ਅਮਰ ਅਕਬਰ ਐਨਥਨੀ' ਆਦਿ ਵੀ ਸ਼ਾਮਲ ਹਨ।


Tags: Vinod Khanna Qurbani Feroz Khan Man Ka Meet ਕੁਰਬਾਨੀ ਵਿਨੋਦ ਖੰਨਾ ਫਿਰੋਜ਼ ਖਾਨ