FacebookTwitterg+Mail

ਵਿਨੋਦ ਖੰਨਾ ਦੇ ਬੇਟੇ ਨੇ ਪਿਤਾ ਦੀ ਯਾਦ 'ਚ ਇਹ ਤਸਵੀਰ ਕੀਤੀ ਸ਼ੇਅਰ

vinod khanna
02 May, 2017 05:28:10 AM

ਮੁੰਬਈ— ਹਾਲ ਹੀ 'ਚ ਬਾਲੀਵੁੱਡ ਅਭਿਨੇਤਾ ਵਿਨੋਦ ਖੰਨਾ ਦਾ 70 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਸੀ। ਵਿਨੋਦ ਖੰਨਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਬੇਟੇ ਰਾਹੁਲ ਖੰਨਾ ਨੇ ਟਵੀਰ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਵਿਨੋਦ ਖੰਨਾ ਬੇਟੇ ਰਾਹੁਲ ਅਤੇ ਅਕਸ਼ੈ ਖੰਨਾ ਨਾਲ ਸਮੁੰਦਰ ਕਿਨਾਰੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਰਾਹੁਲ ਅਤੇ ਅਕਸ਼ੈ ਖੰਨਾ ਦੀ ਬੱਚਪਨ ਦੀ ਤਸਵੀਰ ਹੈ।

ਜ਼ਿਕਰਯੋਗ ਹੈ ਕਿ ਤਸਵੀਰ ਦੇ ਕੈਪਸ਼ਨ 'ਚ ਰਾਹੁਲ ਨੇ ਲਿਖਿਆ, ''ਅਜਿਹਾ ਲੱਗ ਰਿਹਾ ਹੈ ਜਿਵੇਂ ਕੱਲ ਦੀ ਹੀ ਗੱਲ ਹੋਵੇ।'' ਇਸ ਪੋਸਟ 'ਤੇ ਜ਼ਿਆਦਤਰ ਲੋਕ ਰਾਹੁਲ ਨੂੰ ਹੋਸਲਾ ਦਿੰਦੇ ਹੋਏ ਲਿਖ ਰਹੇ ਹਨ ਕਿ ਤੁਹਾਡੇ ਪਿਤਾ ਬੇਹਦ ਸ਼ਾਨਦਾਰ ਅਭਿਨੇਤਾ ਸਨ।


Tags: Vinod Khanna Rahul Khanna Akshaye Khanna Imotional death ਵਿਨੋਦ ਖੰਨਾ ਰਾਹੁਲ ਖੰਨਾ