FacebookTwitterg+Mail

ਬਾਲੀਵੁੱਡ ਦੇ ਸੰਨਿਆਸੀ ਐਕਟਰ ਦੀ ਕਹਾਣੀ, ਜੋ ਓਸ਼ੋ ਦੇ ਆਸ਼ਰਮ 'ਚ ਟਾਇਲਟ ਕਰਦਾ ਸੀ ਸਾਫ

vinod khanna
19 January, 2018 03:34:59 PM

ਮੁੰਬਈ(ਬਿਊਰੋ)— ਓਸ਼ੋ ਦੇ ਨਾਂ ਨਾਲ ਮਸ਼ਹੂਰ ਆਚਾਰੀਆ ਰਜਨੀਸ਼ ਨੂੰ ਮਰੇ 28 ਸਾਲ ਹੋ ਗਏ ਹਨ। 19 ਜਨਵਰੀ 1990 ਨੂੰ 58 ਸਾਲ ਦੀ ਉਮਰ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਓਸ਼ੋ ਨੂੰ ਚਾਹੁੰਣ ਵਾਲਿਆਂ ਦੀ ਗਿਣਤੀ ਲੱਖਾਂ-ਕਰੋੜਾਂ 'ਚ ਹੈ। ਇਨ੍ਹਾਂ 'ਚ ਮਸ਼ਹੂਰ ਐਕਟਰ ਵਿਨੋਦ ਖੰਨਾ ਦਾ ਨਾਂ ਵੀ ਸ਼ਾਮਲ ਰਿਹਾ।

Punjabi Bollywood Tadka

ਕਈ ਸੁਪਰਹਿੱਟ ਫਿਲਮਾਂ ਦੇਣ ਤੋਂ ਬਾਅਦ ਵਿਨੋਦ ਓਸ਼ੋ ਨਾਲ ਜੁੜੇ ਸਨ। ਉਹ ਓਸ਼ੋ ਤੋਂ ਕਾਫੀ ਜ਼ਿਆਦਾ ਪ੍ਰੇਰਿਤ (ਪ੍ਰਭਾਵਿਤ) ਹੋਏ ਸਨ ਤਾਂ ਹੀ ਉਨ੍ਹਾਂ ਨੇ ਓਸ਼ੋ ਆਸ਼ਰਮ 'ਚ 5 ਸਾਲ ਗੁਜਾਰੇ ਸਨ। ਉਥੇ ਉਨ੍ਹਾਂ ਨੇ ਮਾਲੀ ਦਾ ਕੰਮ ਕੀਤਾ ਸੀ। ਇੰਨਾ ਹੀ ਨਹੀਂ ਕਿਹਾ ਜਾਂਦਾ ਹੈ ਕਿ ਉਹ ਓਸ਼ੋ ਦੇ ਆਸ਼ਰਮ 'ਚ ਟਾਇਲਟ ਤੱਕ ਸਾਫ ਕਰਦੇ ਸਨ।

Punjabi Bollywood Tadka
ਪ੍ਰੋਡਿਊਸਰਾਂ ਦੀ ਸਾਈਨਿੰਗ ਅਮਾਊਂਟ ਵਾਪਸ ਕਰਨ ਲੱਗੇ ਸਨ ਵਿਨੋਦ
ਪੁਣੇ ਦੇ ਓਸ਼ੋ ਆਸ਼ਰਮ 'ਚ ਵਿਨੋਦ ਖੰਨਾ ਪਹਿਲੀ ਵਾਰ 31 ਦਸੰਬਰ 1975 'ਚ ਆਏ ਸਨ। 70 ਦੇ ਦਹਾਕੇ 'ਚ ਓਸ਼ੋ ਨਾਲ ਜੁੜਨ ਤੋਂ ਬਾਅਦ ਵਿਨੋਦ ਖੰਨਾ ਦੀ ਨਿੱਜੀ ਜ਼ਿੰਦਗੀ ਹੀ ਬਦਲ ਗਈ। ਉਹ ਹਰ ਹਫਤੇ ਪੁਣੇ ਓਸ਼ੋ ਦੇ ਆਸ਼ਰਮ ਜਾਂਦੇ ਸਨ।

Punjabi Bollywood Tadka

ਇਥੋਂ ਤੱਕ ਕੀ ਉਨ੍ਹਾਂ ਨੇ ਆਪਣੇ ਕਈ ਸ਼ੂਟਿੰਗ ਦੇ ਸ਼ੈਡਿਊਲ ਵੀ ਪੁਣੇ 'ਚ ਹੀ ਰੱਖਵਾਏ ਸਨ। ਸ਼ੂਟਿੰਗ ਲਈ ਵੀ ਉਹ ਕੁੜਤੇ ਤੇ ਮਾਲਾ ਪਾ ਕੇ ਪੁੱਜਣ ਲੱਗੇ ਸਨ। ਹੋਲੀ-ਹੋਲੀ ਉਹ ਪ੍ਰੋਡਿਊਸਰਾਂ ਨੂੰ ਸਾਈਨਿੰਗ ਅਮਾਊਂਟ ਵੀ ਵਾਪਸ ਕਰਨ ਲੱਗੇ।

Punjabi Bollywood Tadka

ਓਸ਼ੋ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਨੇ ਕਈ ਜੋੜੇ ਸੂਟ, ਕੱਪੜੇ, ਜੁੱਤੇ ਤੇ ਦੂਜਾ ਲਗਜ਼ਰੀ ਸਾਮਾਨ ਲੋਕਾਂ 'ਚ ਵੰਡ ਦਿੱਤਾ ਸੀ। ਦਸੰਬਰ 1975 'ਚ ਵਿਨੋਦ ਨੇ ਫਿਲਮਾਂ ਤੋਂ ਅਚਾਨਕ ਬ੍ਰੇਕ ਲਿਆ ਤੇ ਸੰਨਿਆਸੀ ਬਣਨ ਦਾ ਫੈਸਲਾ ਕੀਤਾ।

Punjabi Bollywood Tadka
ਓਸ਼ੋ ਆਸ਼ਰਮ 'ਚ ਮਾਲੀ ਸਨ ਵਿਨੋਦ ਖੰਨਾ
ਵਿਨੋਦ ਖੰਨਾ, ਆਚਾਰਿਆ ਰਜਨੀਸ਼ ਓਸ਼ੋ ਨਾਲ ਅਮਰੀਕਾ ਦੇ ਓਰੇਗਾਨ 'ਚ ਕਮਯੂਨ ਸਥਾਪਿਤ ਕਰਨ ਲਈ ਗਏ ਸਨ। ਉਥੇ ਪੁੱਜਣ 'ਤੇ ਓਸ਼ੋ ਨੇ ਉਨ੍ਹਾਂ ਨੂੰ ਨਿੱਜੀ ਗਾਰਡਨ ਦੀ ਦੇਖਭਾਲ ਲਈ ਮਾਲੀ ਦੇ ਤੌਰ 'ਤੇ ਨਿਯੁਕਤ ਕੀਤਾ ਸੀ। ਇਕ ਇੰਟਰਵਿਊ ਦੌਰਾਨ ਖੁਦ ਵਿਨੋਦ ਖੰਨਾ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਸੀ।

Punjabi Bollywood Tadka
ਪਤਨੀ ਨਾਲੋਂ ਟੁੱਟਿਆ ਰਿਸ਼ਤਾ
4-5 ਸਾਲ ਤੱਕ ਪਰਿਵਾਰ ਤੋਂ ਦੂਰ ਰਹਿਣ ਵਾਲੇ ਵਿਨੋਦ ਖੰਨਾ ਦਾ ਪਰਿਵਾਰ ਪੂਰੀ ਤਰ੍ਹਾ ਟੁੱਟ ਗਿਆ ਸੀ। ਜਦੋਂ ਉਹ ਭਾਰਤ ਪਰਤੇ ਤਾਂ ਪਤਨੀ ਨੇ ਉਨ੍ਹਾਂ ਨੂੰ ਤਲਾਕ ਦੇਣ ਦਾ ਫੈਸਲਾ ਕਰ ਚੁੱਕੀ ਸੀ। ਪਰਿਵਾਰ ਟੁੱਟਣ ਤੋਂ ਬਾਅਦ ਸਾਲ 1987 'ਚ ਵਿਨੋਦ ਖੰਨਾ ਨੇ ਫਿਲਮ 'ਇਨਸਾਫ' ਨਾਲ ਫਿਰ ਤੋਂ ਬਾਲੀਵੁੱਡ 'ਚ ਐਂਟਰੀ ਕੀਤੀ ਸੀ।

Punjabi Bollywood Tadka


Tags: Vinod KhannaOsho AshramSannyasiMere Apne Mera Gaon Mera Desh Kuchhe Dhaage Gaddaar Imtihaanਆਚਾਰੀਆ ਰਜਨੀਸ਼ਵਿਨੋਦ ਖੰਨਾ

Edited By

Sunita

Sunita is News Editor at Jagbani.