FacebookTwitterg+Mail

ਦਿਲਾਂ 'ਚ ਸਦਾ 'ਅਮਰ' ਰਹਿਣਗੇ ਵਿਨੋਦ ਖੰਨਾ, ਬਾਲੀਵੁੱਡ ਦੇ 'ਅਕਬਰ' ਅਤੇ ਹੋਰ ਸ਼ਖਸੀਅਤਾਂ ਨੇ ਬਿਆਨ ਕੀਤਾ ਦੁੱਖ

    1/17
28 April, 2017 12:09:04 PM
ਮੁੰਬਈ— ਫਿਲਮ ਅਭਿਨੇਤਾ ਅਤੇ ਪੰਜਾਬ ਦੇ ਗੁਰਦਾਸਪੁਰ ਤੋਂ ਮੌਜੂਦਾ ਸੰਸਦ ਮੈਂਬਰ ਵਿਨੋਦ ਖੰਨਾ ਦਾ ਕੈਂਸਰ ਦੀ ਬੀਮਾਰੀ ਨਾਲ ਲੜਦੇ ਹੋਏ 70 ਸਾਲ ਦੀ ਉਮਰ ਵਿਚ ਅੱਜ ਦਿਹਾਂਤ ਹੋ ਗਿਆ। ਇਸ ਖ਼ਬਰ ਨਾਲ ਫਿਲਮ ਜਗਤ ਅਤੇ ਪੰਜਾਬ ਵਿਚ ਸੋਗ ਦੀ ਲਹਿਰ ਹੈ। ਕਈ ਸ਼ਖਸੀਅਤਾਂ ਨੇ ਵਿਨੋਦ ਖੰਨਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪਰ ਰਿਸ਼ੀ ਕਪੂਰ ਨੇ ਜਿਨ੍ਹਾਂ ਸ਼ਬਦਾਂ ਨਾਲ ਉਨ੍ਹਾਂ ਨੂੰ ਯਾਦ ਕੀਤਾ, ਉਹ ਦਿਲ ਨੂੰ ਛੂਹ ਲੈਣ ਵਾਲੇ ਹਨ। ਰਿਸ਼ੀ ਨੇ ਟਵਿੱਟਰ 'ਤੇ ਲਿਖਿਆ— 'ਅਮਰ ਅਸੀਂ ਤੈਨੂੰ ਯਾਦ ਕਰਾਂਗੇ'। ਇੱਥੇ ਦੱਸ ਦੇਈਏ ਕਿ ਵਿਨੋਦ ਖੰਨਾ ਨੇ ਰਿਸ਼ੀ ਕਪੂਰ ਅਤੇ ਅਮਿਤਾਭ ਬੱਚਨ ਨਾਲ ਫਿਲਮ 'ਅਮਰ ਅਕਬਰ ਐਂਥਨੀ' ਵਿਚ ਅਮਰ ਦਾ ਕਿਰਦਾਰ ਨਿਭਾਇਆ ਸੀ ਅਤੇ ਇਸ ਕਿਰਦਾਰ ਨੇ ਉਨ੍ਹਾਂ ਨੂੰ ਬਾਲੀਵੁੱਡ ਵਿਚ ਹਮੇਸ਼ਾ ਲਈ 'ਅਮਰ' ਕਰ ਦਿੱਤਾ। ਰਿਸ਼ੀ ਕਪੂਰ ਤੋਂ ਇਲਾਵਾ ਫਿਲਮ ਜਗਤ, ਰਾਜਨੀਤੀ ਅਤੇ ਕ੍ਰਿਕਟ ਜਗਤ ਦੀਆਂ ਸ਼ਖਸੀਅਤਾਂ ਨੇ ਵਿਨੋਦ ਖੰਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਜਾਣਦੇ ਹਾਂ ਕਿਸ ਨੇ ਕੀ ਕਿਹਾ—
ਸ਼ਤਰੂਗਨ ਸਿਨਹਾ— ਪਟਨਾ ਸਾਹਿਬ ਤੋਂ ਐੱਮ. ਪੀ. ਸ਼ਤਰੂਗਨ ਸਿਨਹਾ ਨੇ ਵਿਨੋਦ ਖੰਨਾਂ ਦੀ ਮੌਤ ਤੋਂ ਬਾਅਦ ਇਕ ਨਹੀਂ ਕਈ ਟਵੀਟ ਕਰਕੇ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼ਤਰੂਗਨ ਨੇ ਕਿਹਾ ਕਿ 'ਅਸਲ ਮਾਇਨਿਆਂ 'ਚ 'ਮੇਰੇ ਅਪਨੇ', ਸਭ ਤੇਂ ਜ਼ਿਆਦਾ ਸਲਾਹੇ ਗਏ, ਪਿਆਰ ਪ੍ਰਾਪਤ ਕਰਨ ਵਾਲੇ, ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰ ਵਿਨੋਦ ਖੰਨਾ ਨਹੀਂ ਰਹੇ। ਇੱਥੇ ਦੱਸ ਦੇਈਏ ਕਿ ਸ਼ਤਰੂਗਨ ਸਿਨਹਾ ਨੇ ਵਿਨੋਦ ਖੰਨਾ ਨਹੀਂ ਸੁਪਰਹਿੱਟ ਫਿਲਮ 'ਮੇਰੇ ਅਪਨੇ' ਵਿਚ ਕੰਮ ਕੀਤਾ ਸੀ।
ਅਨੁਪਮ ਖੇਰ— ਅਭਿਨੇਤਾ ਅਨੁਪਮ ਖੇਰ ਨੇ ਵੀ ਕਿਹਾ ਕਿ ਜ਼ਿੰਦਗੀ ਤੋਂ ਕਿਤੇ ਜ਼ਿਆਦਾ ਵੱਡੀਆਂ ਅਤੇ ਸ਼ਾਨਦਾਰ ਪਰਫਾਮੈਂਸ ਲਈ ਵਿਨੋਦ ਖੰਨਾ ਨੂੰ ਯਾਦ ਕੀਤਾ ਜਾਵੇਗਾ। ਉਨ੍ਹਾਂ ਵਰਗੇ ਕੁਝ ਹੀ ਲੋਕ ਹਨ। ਅਸੀਂ ਤੁਹਾਨੂੰ ਯਾਦ ਕਰਾਂਗੇ ਸਰ।
ਕਰਨ ਜੌਹਰ— ਫਿਲਮ ਡਾਇਰੈਕਟਰ ਕਰਨ ਜੌਹਰ ਨੇ ਕਿਹਾ ਕਿ ਵਿਨੋਦ ਖੰਨਾ ਦੀ ਸਕ੍ਰੀਨ 'ਤੇ ਮੌਜੂਦਗੀ ਦਾ ਅੱਜ ਵੀ ਕੋਈ ਸਾਨ੍ਹੀ ਨਹੀਂ। ਉਨ੍ਹਾਂ ਦੇ ਸੁਪਰ ਸਟਾਰ ਵਾਲੇ ਸਵੈਗ ਨੂੰ ਦੇਖ ਕੇ ਅਸੀਂ ਵੱਡੇ ਹੋਏ ਹਾਂ।
ਰਾਜੀਵ ਸ਼ੁਕਲਾ- ਮੌਜੂਦਾ ਐੱਮ. ਪੀ. ਰਾਜੀਵ ਸ਼ੁਕਲਾ ਨੇ ਕਿਹਾ ਕਿ ਬਾਲੀਵੁੱਡ ਅਦਾਕਾਰ ਅਤੇ ਫਿਲਮ ਜਗਤ ਦੀ ਸਭ ਤੋਂ ਖੂਬਸੂਰਤ ਸ਼ਖਸੀਅਤ ਵਿਨੋਦ ਖੰਨਾ ਨਹੀਂ ਰਹੇ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।
ਇਨ੍ਹਾਂ ਤੋਂ ਇਲਾਵਾ ਫਿਲਮ ਅਭਿਨੇਤਾ ਅਕਸ਼ੈ ਕੁਮਾਰ, ਵਰੁਣ ਧਵਨ, ਕ੍ਰਿਕਟਰ ਵਰਿੰਦਰ ਸਹਿਵਾਗ, ਮੁਹੰਮਦ ਕੈਫ, ਰਵਿੰਦਰ ਜਡੇਜਾ, ਅਭਿਨੇਤਰੀ ਸੋਫੀ ਚੌਧਰੀ, ਐਵਲਿਨ ਸ਼ਰਮਾ, ਰਿਚਾ ਚੱਡਾ, ਰਾਸ਼ਟਰਪਤੀ ਪ੍ਰਣਬ ਮੁਖਰਜੀ, ਵਿੱਤ ਮੰਤਰੀ ਅਰੁਣ ਜੇਤਲੀ, ਯੂਪੀ ਦੇ ਮੁੱਖ ਮੰਤਰੀ ਜੋਗੀ ਆਦਿਤਿਆਨਾਥ ਆਦਿ ਨੇ ਬਾਲੀਵੁੱਡ ਦੇ ਇਸ ਕੱਦਵਾਰ ਅਭਿਨੇਤਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Tags: ਵਿਨੋਦ ਖੰਨਾ ਕੈਂਸਰ ਮੌਤ VINOD KHANNA CANCER DIED

About The Author

Kulvinder Mahi

Kulvinder Mahi is News Editor at Jagbani.