FacebookTwitterg+Mail

8 ਸਾਲ ਪਹਿਲਾਂ ਅੱਜ ਹੀ ਦੇ ਦਿਨ ਹੋਈ ਸੀ ਵਿਨੋਦ ਖੰਨਾ ਦੇ ਨਜ਼ਦੀਕੀ ਦੋਸਤ ਫਿਰੋਜ਼ ਖਾਨ ਦੀ ਮੌਤ

vinod khanna feroz khan
27 April, 2017 09:23:56 PM
ਮੁੰਬਈ— ਬਾਲੀਵੁੱਡ ਦੇ ਦਿੱਗਜ ਅਭਿਨੇਤਾ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਪੂਰਾ ਦੇਸ਼ ਸਦਮੇ 'ਚ ਹੈ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਉਨ੍ਹਾਂ ਨੂੰ ਯਾਦ ਕਰਦੇ ਨਹੀਂ ਥੱਕ ਰਹੇ ਹਨ। ਤੁਹਾਨੂੰ ਇਹ ਜਾਣ ਕੇ ਥੋੜ੍ਹੀ ਹੈਰਾਨੀ ਤਾਂ ਜ਼ਰੂਰ ਹੋਵੇਗੀ ਕਿ 8 ਸਾਲ ਪਹਿਲਾਂ ਅੱਜ ਹੀ ਦੇ ਦਿਨ ਵਿਨੋਦ ਖੰਨਾ ਦੇ ਬੇਹੱਦ ਨਜ਼ਦੀਕੀ ਦੋਸਤ ਫਿਰੋਜ਼ ਖਾਨ ਨੇ ਆਖਰੀ ਸਾਹ ਲਏ ਸਨ। ਦੋਵਾਂ ਕਲਾਕਾਰਾਂ 'ਚ ਕਾਫੀ ਡੂੰਘੀ ਦੋਸਤੀ ਸੀ।
ਅੱਜ ਵਿਨੋਦ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵਾਰ ਮੁੜ ਵਿਨੋਦ ਤੇ ਫਿਰੋਜ਼ ਦੀ ਦੋਸਤੀ ਯਾਦ ਕੀਤੀ ਜਾਣ ਲੱਗੀ। ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਨੇ ਟਵੀਟ ਕਰਕੇ ਇਨ੍ਹਾਂ ਦਿੱਗਜ ਕਲਾਕਾਰਾਂ ਦੀ ਦੋਸਤੀ ਨੂੰ ਯਾਦ ਕੀਤਾ। 27 ਅਪ੍ਰੈਲ 2009 ਨੂੰ ਫਿਰੋਜ਼ ਖਾਨ ਦਾ ਦਿਹਾਂਤ ਕੈਂਸਰ ਕਾਰਨ ਹੋਇਆ ਸੀ। ਫਿਰੋਜ਼ ਦੀ ਜਦੋਂ ਮੌਤ ਹੋਈ ਤਾਂ ਉਹ 69 ਸਾਲਾਂ ਦੇ ਸਨ। ਵਿਨੋਦ ਦੀ ਵੀ ਮੌਤ ਕੈਂਸਰ ਨਾਲ ਹੋਈ ਹੈ। ਵਿਨੋਦ 70 ਸਾਲਾਂ ਦੇ ਸਨ। ਦੋਵੇਂ 'ਸ਼ੰਕਰ ਸ਼ੰਭੂ', 'ਕੁਰਬਾਨੀ' ਤੇ ਦਇਆਵਾਨ' ਵਰਗੀਆਂ ਫਿਲਮਾਂ 'ਚ ਇਕੱਠੇ ਨਜ਼ਰ ਆਏ ਸਨ।


Tags: Vinod Khanna Feroz Khan Death ਵਿਨੋਦ ਖੰਨਾ ਫਿਰੋਜ਼ ਖਾਨ ਮੌਤ